ਜਲੰਧਰ : ਜਲੰਧਰ ਦੇ ਆਦਮਪੁਰ ਦੇ ਪਿੰਡ ਦੂਹੜੇ ਦੇ ਖੇਤਾਂ ‘ਚੋਂ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਗੁਬਾਰੇ ‘ਤੇ ਅੰਗਰੇਜ਼ੀ ‘ਚ ‘ਆਈ ਲਵ ਪਾਕਿਸਤਾਨ’ ਲਿਖਿਆ ਹੋਇਆ ਹੈ। ਕਿਸਾਨ ਭੁਪਿੰਦਰ ਸਿੰਘ ਮੰਗਲਵਾਰ ਸ਼ਾਮ ਨੂੰ ਆਜ਼ਾਦੀ ਦਿਵਸ ਮੌਕੇ ਆਪਣੇ ਖੇਤ ਵਿੱਚ ਸੈਰ ਕਰਨ ਗਿਆ ਸੀ। ਉੱਥੇ ਉਸ ਨੂੰ ਖੇਤ ਵਿੱਚ ਇੱਕ ਗੁਬਾਰਾ ਪਿਆ ਮਿਲਿਆ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਉਨ੍ਹਾਂ ਤੁਰੰਤ ਆਦਮਪੁਰ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਗੁਬਾਰੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਕਿਸਤਾਨ ਵਿੱਚ 14 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਜੋ ਗੁਬਾਰੇ ਛੱਡੇ ਗਏ ਸਨ, ਉਹ ਹਵਾ ਦੇ ਨਾਲ ਇੱਥੇ ਪਹੁੰਚ ਗਏ ਹੋ ਸਕਦੇ ਹਨ।