ਇੰਟਰਨੈਸ਼ਨਲ ਬਾਕਸਰ ਵਿਜੇਂਦਰ ਸਿੰਘ ਬੈਨੀਵਾਲ ਪੰਜਾਬ ਪਹੁੰਚੇ। ਲੁਧਿਆਣਾ ਜ਼ਿਲ੍ਹੇ ਤੇ ਖੰਨਾ ਵਿਚ ਮਾਛੀਵਾੜਾ ਸਾਹਿਬ ਵਿਚ ਲੱਗੀ ਹਰਿਆਣਾ ਦੀ ਇਕ ਕੰਪਨੀ ਤੋਂ ਖੇਤੀ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ। ਮੀਡੀਆ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ। ਵੀਜੇਂਦਰ ਨੇ ਕਿਹਾ ਕਿ ਪੰਜਾਬ ਬਹੁਤ ਸੋਹਣਾ ਤੇ ਪਿਆਰਾ ਸੂਬਾ ਹੈ। ਇਸ ਨੂੰ ਛੱਡ ਵਿਦੇਸ਼ਾਂ ਵਿਚ ਭੱਜਣਾ ਠੀਕ ਨਹੀਂ। ਠੀਕ ਹੈ ਕਿ ਹਰ ਕੋਈ ਆਪਣਾ ਭਵਿੱਖ ਬਣਾਉਣ ਲਈ ਅਜਿਹਾ ਕਰਦਾ ਹੈ ਪਰ ਹਮੇਸ਼ਾ ਲਈ ਵਿਦੇਸ਼ ਜਾ ਕੇ ਬੈਠ ਜਾਣਾ ਚੰਗੀ ਗੱਲ ਨਹੀਂ।
ਵਿਜੇਂਦਰ ਨੇ ਕਿਹਾ ਕਿ ਉਥੋਂ ਨਵੀਆਂ-ਨਵੀਆਂ ਚੀਜ਼ਾਂ ਸਿੱਖ ਕੇ ਆਪਣੀ ਧਰਤੀ ਮਾਂ ਲਈ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ। ਖੇਤੀ ‘ਤੇ ਵਿਜੇਂਦਰ ਨੇ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਇਸ ਨੂੰ ਛੱਡ ਰਹੇ ਹਨ। ਮਜਬੂਰੀ ਸਮਝ ਕੇ ਖੇਤੀ ਕੀਤੀ ਜਾਂਦੀ ਹੈ। ਨੌਜਵਾਨ ਖੇਤੀ ਨੂੰ ਪ੍ਰੋਫੈਸ਼ਨ ਬਣਾ ਕੇ ਮਿਹਨਤ ਕਰਨ। ਇਸ ਨਾਲ ਪੰਜਾਬ ਖੁਸ਼ਹਾਲ ਹੋਵੇਗਾ ਤੇ ਨੌਜਵਾਨ ਵੀ ਅੱਗੇ ਵਧਣਗੇ।