ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ ਮਿਸ਼ਨ ਚੰਦਰਯਾਨ-3 ਚੰਦਰਮਾ ਦੇ ਹੋਰ ਨੇੜੇ ਪਹੁੰਚ ਗਿਆ ਹੈ। ਲਾਂਚ ਤੋਂ ਇੱਕ ਮਹੀਨੇ ਬਾਅਦ ਸੋਮਵਾਰ (14 ਅਗਸਤ) ਨੂੰ ਚੰਦਰਯਾਨ-3 ਚੰਦਰਮਾ ਦੇ ਚੌਥੇ ਓਰਬਿਟ ਵਿੱਚ ਦਾਖਲ ਹੋ ਗਿਆ ਅਤੇ 150 km x 177 km ਵਾਲੇ ਓਰਬਿਟ ਵਿੱਚ ਚੱਕਰ ਲਾ ਰਿਹਾ ਹੈ। ਇਸਰੋ ਨੇ ਟਵਿੱਟਰ (X) ‘ਤੇ ਇਸ ਸਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
ਇਸਰੋ ਨੇ ਟਵੀਟ ‘ਚ ਲਿਖਿਆ, ‘ਚੰਦਰਯਾਨ-3 ਨੇ ਸਫਲਤਾਪੂਰਵਕ ਓਰਬਿਟ ਘਟਾਉਣ ਦਾ ਇਕ ਹੋਰ ਪੜਾਅ ਪੂਰਾ ਕਰ ਲਿਆ ਅਤੇ ਚੰਦਰਮਾ ਦੇ ਸਭ ਤੋਂ ਨਜ਼ਦੀਕੀ ਓਰਬਿਟ ‘ਚ ਪਹੁੰਚ ਗਿਆ।’ 16 ਅਗਸਤ ਨੂੰ ਚੰਦਰਯਾਨ ਚੰਦਰਮਾ ਦੇ ਹੋਰ ਕਰੀਬ ਪਹੁੰਚ ਜਾਵੇਗਾ। ਇਸਰੋ ਨੇ ਇਸ ਤੋਂ ਪਹਿਲਾਂ ਵੀ ਇੱਕ ਪੋਸਟ ਕਰਕੇ ਕਿਹਾ ਸੀ ਕਿ ਭਾਰਤ ਦਾ ਪੁਲਾੜ ਯਾਨ 14 ਅਗਸਤ ਨੂੰ ਆਪਣਾ ਆਖਰੀ ਚੱਕਰ ਲਾਉਣ ਤੋਂ ਬਾਅਦ 11 ਵਜ ਕੇ 30 ਮਿੰਟ ਤੋਂ 12 ਵਜ ਕੇ 30 ਮਿੰਟ ਦੇ ਵਿਚਕਾਰ ਚੰਦਰਮਾ ਦੀ ਸਤ੍ਹਾ ਦੇ ਹੋਰ ਨੇੜੇ ਪਹੁੰਚ ਜਾਵੇਗਾ। ਫਿਲਹਾਲ ਚੰਦਰਯਾਨ ਚੰਦਰਮਾ ਤੋਂ 1437 ਕਿ.ਮੀ. ਦੀ ਦੂਰੀ ‘ਤੇ ਹੈ।