ਇੰਗਲਿਸ਼ ਚੈਨਲ ਵਿਚ ਇਕ ਕਿਸ਼ਤੀ ਪਲਟ ਗਈ ਜਿਸ ਨਾਲ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਜੇ 2 ਲੋਕ ਲਾਪਤਾ ਹਨ। ਹਾਦਸੇ ਵਿਚ ਬਚੇ ਲੋਕਾਂ ਮੁਤਾਬਕ ਕਿਸ਼ਤੀ ਵਿਚ 65 ਲੋਕ ਸਵਾਰ ਸਨ। ਬ੍ਰਿਟੇਨ ਦੀ ਗ੍ਰਹਿ ਸਕੱਤਰ ਬ੍ਰੇਵਰਮੈਨ ਤੇ ਫਰਾਂਸ ਦੀ ਪ੍ਰਧਾਨ ਮੰਤਰੀ ਬੋਰਨ ਨੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਮੇਅਰ ਫ੍ਰੈਂਕ ਡੇਰਸਿਨ ਨੇ ਟਵੀਟ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੈਲਾਇਸ/ਵਿਸੈਂਟ ਕਿਨਾਰੇ ‘ਤੇ ਇਕ ਹੋਰ ਹਾਦਸਾ ਹੋ ਗਿਆ। ਹਾਦਸੇ ਵਿਚ ਕਈ ਪ੍ਰਵਾਸੀ ਡੁੱਬ ਗਏ ਹਨ। ਇੰਗਲਿਸ਼ ਚੈਨਲ ‘ਤੇ ਆਏ ਦਿਨ ਹੋਏ ਹਾਦਸਿਆਂ ਕਾਰਨ ਮੇਅਰ ਨੇ ਟਵੀਟ ਕਰਕੇ ਕਿਹਾ ਕਿ ਸਾਨੂੰ ਇਕ ਦਿਨ ਚੈਨਸ ਤੇ ਭੂਮੱਧ ਸਾਗਰ ਵਿਚ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਨੂੰ ਰਿਕਾਰਡ ਕਰਨਾ ਬੰਦ ਕਰਨਾ ਪਵੇਗਾ। ਹਾਦਸੇ ਦੇ ਪੀੜਤ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਵਿਚ ਲਗਭਗ 65 ਲੋਕ ਸਵਾਰ ਸਨ। 20 ਤੋਂ ਜ਼ਿਆਦਾ ਲੋਕਾਂ ਨੂੰ ਬ੍ਰਿਟਿਸ਼ ਅਧਿਕਾਰੀ ਡੋਵਰ ਲੈ ਗਏ ਹਨ।