ਨਕੋਦਰ ਮਹਿਤਪਰ (ਹਰਜਿੰਦਰ ਪਾਲ ਛਾਬੜਾ) – ਪਿਛਲੇ ਇੱਕ ਮਹੀਨੇ ਤੋਂ ਪੰਜਾਬ ਵਿੱਚ ਵੱਖ ਵੱਖ ਜਿਲ੍ਹਿਆ ਵਿੱਚ ਹੜ੍ਹ ਆਉਣ ਕਾਰਨ ਕਈ ਜਿਲਿਆਂ ਦੇ ਲੋਕ ਹੜਾ ਦੀ ਮਾਰ ਝੱਲ ਰਹੇ ਹਨ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਮਕਾਨ ਢਹਿ ਢੇਰੀ ਹੋ ਗਏ ਹਨ ਖਾਣ ਨੂੰ ਕੁੱਝ ਵੀ ਬਚਿਆ ਨਹੀਂ ਪਸੂ ਮਰ ਗਏ ਹਨ। ਜੇ ਗੱਲ ਕਰੀਏ ਤਾਂ ਪੰਜਾਬ ਸੇਵਾ ਗਰੁੱਪ ਅਤੇ ਸਿੰਘ ਐਡ ਦੇ ਨੌਜਵਾਨਾਂ ਵੱਲੋਂ ਪਹਿਲੇ ਦਿਨ ਤੋਂ ਲੈ ਕੇ ਅੱਜ 31ਵੇਂ ਦਿਨ ਤੱਕ ਵੀ ਹੜ੍ਹ ਪੀੜਤਾਂ ਲਈ ਸੇਵਾ ਜਾਰੀ ਹੈ। ਜੋ ਕਿ ਇੱਕ ਬਹੁਤ ਵੱਡੀ ਸੇਵਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਪ੍ਰਧਾਨ ਦੀਪਕ ਸੂਦ ਨੇ ਕੀਤਾ। ਇਹਨਾਂ ਨੌਜਵਾਨਾਂ ਨੂੰ ਸਲੂਟ ਹੈ ਜੋ ਆਪਣੇ ਕੰਮਕਾਰ ਛੱਡ ਕੇ ਇਹ ਸੇਵਾ ਨਿਭਾ ਰਹੇ ਹਨ। ਇਹ ਸੇਵਾ ਹੜ ਪੀੜਤਾਂ ਲਈ ਬਹੁਤ ਜਰੂਰੀ ਸੀ। ਉਹਨਾਂ ਦੱਸਿਆ ਕਿ ਇੰਨਾ ਸੇਵਾਦਾਰਾਂ ਨਾਲ ਮੈਂ ਆਪ ਖੁਦ ਦੋ ਦਿਨ ਜਾ ਕੇ ਵੇਖਿਆ ਹੈ ਕਿ ਲੋਕਾਂ ਦੀ ਹਾਲਤ ਬਹੁਤ ਮਾੜੀ ਹੈ। ਲੋਹੀਆਂ ਦੇ ਕਈ ਪਿੰਡ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ। ਕਈ ਲੋਕ ਮਕਾਨਾਂ ਉਪਰ ਬੈਠ ਕੇ ਹੀ ਗੁਜ਼ਾਰਾ ਕਰ ਰਹੇ ਹਨ ਤੇ ਕਈ ਰੋਡ ਤੇ ਬੈਠ ਕੇ ਗੁਜ਼ਾਰਾ ਕਰ ਰਹੇ ਹਨ। ਪਰ ਇਹ ਨੌਜਵਾਨਾਂ ਦੀ ਬਹਾਦਰੀ ਹੈ ਕਿ ਰੋਜਾਨਾ ਤਾਜ਼ਾ ਲੰਗਰ ਬਣਾ ਕੇ ਪਾਣੀ ਵਿੱਚ ਡੁੱਬੇ ਘਰ ਘਰ ਪਹੁੰਚ ਕੇ ਲੰਗਰ , ਦਵਾਈਆਂ ਪਾਣੀ ਤੇ ਹੋਰ ਲੋੜਵੰਦ ਵਸਤਾਂ ਉਨ੍ਹਾਂ ਤੱਕ ਪੰਹੁਚਾਉਂਦੇ ਹਨ। ਇਹ ਸੇਵਾ ਨਿਭਾਉਣੀ ਕੋਈ ਅਸਾਨ ਕੰਮ ਨਹੀਂ, ਉਨ੍ਹਾਂ ਦੱਸਿਆ ਕਿ 2019 ਵਿੱਚ ਆਏ ਹੜਾਂ ਵਿੱਚ ਇਹਨਾਂ ਨੌਜਵਾਨਾਂ ਨੇ 19 ਦਿਨ ਲਗਾਤਾਰ ਸੇਵਾ ਕੀਤੀ ਸੀ। ਪਰ ਇਸ ਵਾਰ ਇਹ ਸੇਵਾ ਅੱਜ 31 ਵੇ ਦਿਨ ਵੀ ਜਾਰੀ ਹੈ। ਉਨ੍ਹਾਂ ਕਿਹਾ ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ. ਸੰਗਤਾਂ ਵੱਲੋਂ ਇਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਪਰ ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਸਾਨੂੰ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਤਾਂ ਕਿ ਲੋੜਵੰਦਾਂ ਦੀ ਮਦਦ ਹੋ ਸਕੇ।