ਭੁਲੱਥ ਵਿਖੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਦੀ ਉਸਾਰੀ ਵਾਸਤੇ ਮਹੁੱਈਆ ਹੋਈ ਜਗ੍ਹਾ ਦਾ ਰੱਖਿਆ ਨੀਂਹ ਪੱਥਰ

ਭੁਲੱਥ,  (ਅਜੈ ਗੋਗਨਾ / ਧਵਨ )— ਪੰਜਾਬ ਵਕਫ ਬੋਰਡ ਦੀ ਮਲਕੀਅਤ ਭੁਲੱਥ ਸ਼ਰਕੀ ਵਿੱਚ ਮੁਸਲਿਮ ਭਾਈਚਾਰੇ ਨੂੰ ਮਸਜਿਦ ਅਤੇ ਈਦਗਾਹ ਬਣਾਉਣ ਲਈ ਮੁਹੱਲਾ ਸਲਾਮਤਪੁਰ ਵਿਖੇ 3 ਕਨਾਲ 14 ਮਰਲੇ ਖਾਲੀ ਜਗ੍ਹਾ ਬਮਹਿ ਪਲਾਟ ਮੁਹੱਈਆ ਹੋਇਆ। ਜਿਸ ਦੀ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਕਰਮਪਾਲ ਸਿੰਘ ਸਾਹਬੀ ਪਿੰਡ ਲਿੱਟਾਂ ਅਤੇ ਮਹਿਮੂਦ ਅਖਤਰ ਈ.ਓ. (ਪੀ.ਡਬਲਯੂ.ਡੀ.) ਵਲੋਂ ਸਾਂਝੇ ਤੌਰ ਤੇ ਰੱਖਿਆ ਗਿਆ। ਇਹ ਜਗ੍ਹਾਂ ਮਹੁੱਲਾ ਸਲਾਮਤਪੁਰ ਦੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਹੈ ਅਤੇ ਜਲਦ ਇਕੋ ਰਸਤੇ ਦੋਨੋਂ ਧਾਰਮਿਕ ਸਥਾਨ ਦੇਖਣ ਨੂੰ ਮਿਲਣਗੇ। ਇਸ ਮੌਕੇ ਇਮਾਮ ਸਾਹਬ ਮੌਲਵੀ ਮੁਹੰਮਦ ਮੁਖਤਿਆਰ ਵਲੋਂ ਨੀਂਹ ਪੱਥਰ ਰੱਖਣ ਸਮੇਂ ਫਰਿਆਦ ਕੀਤੀ ਗਈ ਅਤੇ ਉਪਰੰਤ ਸਮੂਹ ਭਾਈਚਾਰੇ ਵਲੋਂ ਵਿਭਾਗ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭੁਲੱਥ ਵਿਚ ਮੁਸਲਿਮ ਭਾਈਚਾਰੇ ਨੂੰ ਈਦ ਤਿਉਹਾਰ ਮੌਕੇ ਨਮਾਜ ਅਦਾ ਕਰਨ ਲਈ ਕੋਈ ਢੁੱਕਵੀ ਜਗ੍ਹਾ ਦਾ ਪ੍ਰਬੰਧ ਨਾਂ ਹੋਣ ਕਰਕੇ ਸਮੂਹ ਭਾਈਚਾਰੇ ਦੀ ਮਸਜਿਦ ਈਦਗਾਹ ਬਣਾਉਣ ਲਈ ਜਗ੍ਹਾ ਮਹੁੱਈਆ ਕੀਤੇ ਜਾਣਦੀ ਲੰਮੇ ਸਮੇਂ ਤੋਂ ਮੰਗ ਸੀ, ਜੋ ਅੱਜ ਉਨ੍ਹਾਂ ਦੀ ਮੰਗ ਪੂਰੀ ਹੋਣ ਤੇ ਸਮੂਹ ਭਾਈਚਾਰੇ ਵਿਚ ਖੁਸ਼ੀ ਮਨਾ ਰਿਹਾ ਹੈ। ਇਸ ਮੌਕੇ ਮੋਜੂਦ ਮਹੁੱਲਾ ਸਲਾਮਤਪੁਰ ਦੀ ਗੁਰਦੁਆਰਾ ਸਾਹਿਬ ਕਮੇਟੀ ਨੇ ਵੀ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੋਕੇ ਤਜਿੰਦਰ ਸਿੰਘ ਕਾਲਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਨਾਲ ਮਸਜਿਦ ਦੀ ਉਸਾਰੀ ਹੋਣੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਤੇ ਦੋਨੋਂ ਧਾਰਮਿਕ ਸਥਾਨਾਂ ਦੀ ਦੀਵਾਰ ਨਾਲ ਜੁੜੀ ਦੀਵਾਰ ਸਦਾ ਰਲ-ਮਿਲ ਰਹਿਣ ਦਾ ਸ਼ੰਦੇਸ਼ ਦਵੇਗੀ। ਇਸ ਮੌਕੇ ਤੇ ਪ੍ਰਧਾਨ ਗੁਲਜਾਰ ਮੁਹੰਮਦ, ਸਿਰਾਜ ਮੁਹੰਮਦ, ਕਸ਼ਮੀਰ ਅਲੀ, ਰਫੀਕ ਮੁਹੰਮਦ, ਰਫੀਕ ਮੁਹੰਮਦ, ਜਾਕਿਰ ਹੁਸੈਨ, ਵਸੀਮ ਖਾਨ, ਨੁਸਾਦ, ਸਾਊ ਦੀਨ, ਸੁਖਜੀਵਨ ਅਲੀ, ਹਦਾਇਤ ਉੱਲਾ, ਮੁਹੰਮਦ ਅਕਬਰ, ਮੁਹੰਮਦ ਸ਼ਹਿਜਾਦ, ਮੁਹੰਮਦ ਅਸਲਮ, ਮੁਹੰਮਦ ਅਖਤਰ, ਮੁਹੰਮਦ ਇਕਰਾਮ, ਮੁਹੰਮਦ ਮੁਕੀਮ, ਤਜਿੰਦਰ ਸਿੰਘ, ਮਨਮੀਤ ਸਿੰਘ, ਸੱਚਾ ਸਿੰਘ ਹੰਸਪਾਲ, ਲਖਵੀਰ ਸਿੰਘਮ ਗੁਰਬਚਨ ਸਿੰਘ, ਇੰਦਰਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਹਾਜਰ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी