– ਆਮ ਆਦਮੀ ਕਲੀਨਿਕਾਂ ਦਾ ਲਿਆ ਗਿਆ ਵਿਸ਼ੇਸ਼ ਤੋਰ ਤੇ ਜਾਇਜਾ
– ਸਮੂਹ ਸਟਾਫ ਸਮੇਂ ਅਤੇ ਡਿਉਟੀ ਦੇ ਪੰਬਦ ਰਹਿਣ -ਡਾ. ਦਵਿੰਦਰਜੀਤ ਕੋਰ
ਫਤਿਹਗੜ ਸਾਹਿਬ/ਬੱਸੀ ਪਠਾਣਾ- ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਵੱਲੋ ਪੀ.g.ਸੀ ਨੰਦਪੁਰ ਕਲੋੜ ਵਿੱਖੇ ਡਿਪਟੀ ਮੈਡੀਕਲ ਕਮੀਸ਼ਨਰ ਫਤਿਹਗੜ ਸਾਹਿਬ ਡਾ. ਸਰਿਤਾ ਨਾਲ ਅਚਨਚੇਤ ਦੋਰਾ ਕੀਤਾ ਗਿਆ। ਇਸ ਮੋਕੇ ਤੇ ਡਾ. ਦਵਿੰਦਰਜੀਤ ਕੋਰ ਸਿਵਲ ਸਰਜਨ ਫਤਿਹਗੜ ਸਾਹਿਬ ਵੱਲੋ ਪੰਜਾਬ ਸਰਕਾਰ ਵੱਲੋ ਚਲਾਏ ਗਏ ਆਮ ਆਦਮੀ ਕਲੀਨਿਕਾਂ ਦਾ ਵਿਸ਼ੇਸ਼ ਤੋਰ ਤੇ ਜਾਇਜਾ ਲਿਆ ਗਿਆ ਅਤੇ ਆਮ ਆਦਮੀ ਕਲੀਨਿਕ ਤੇ ਤਾਇਨਾਤ ਡਾਕਟਰ ਨਾਲ ਗੱਲਬਾਤ ਕਰ ਪੇਸ਼ ਆ ਰਹੀਆਂ ਦਿਕਤਾ ਦਾ ਜਾਇਜਾ ਲੈਂਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ। ਆਮ ਆਦਮੀ ਤੇ ਫਾਰਮੇਸੀ ਦਾ ਦੋਰਾ ਕਰ ਉਨ੍ਹਾਂ ਦਵਾਇਆਂ ਨੂੰ ਸਹੀ ਢੰਗ ਨਾਲ ਡਿਸਪੈਂਸ ਕਰਨ ਦੀਆਂ ਹਦਾਇਤਾ ਕੀਤੀਆਂ । ਉਨ੍ਹਾਂ ਐਸ.ਐਮ.ੳ ਨਾਲ ਆਮ ਆਦਮੀ ਦੇ ਸਟਾਫ ਬਾਰੇ ਕਾਣਕਾਰੀ ਪ੍ਰਾਪਤ ਕਰ ਆਮ ਆਦਮੀ ਕਲੀਨਿਕ ਤੇ ਸਟਾਫ ਪੂਰਾ ਰੱਖਣ ਲਈ ਕਿਹਾ। ਡਾ. ਦਵਿੰਦਰਜੀਤ ਕੋਰ ਵੱਲੋ ਸਮੂਹ ਨੈਸਨਲ ਹੈਲਥ ਮਿਸ਼ਨ ਦੇ ਸਟਾਫ , ਦਫਤਰੀ ਸਟਾਫ ਅਤੇ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਡਿਉਟੀ ਤੇ ਸਮੇਂ ਸਿਰ ਪਹੁੰਚਨ ਅਤੇ ਲੋਕਾ ਨੂੰ ਵਧਿਆ ਸਿਹਤ ਸੇਵਾਵਾਂ ਮੁਹਈਆਂ ਕਰਵਾਉਣ ਲਈ ਹਦਾਇਤਾ ਜਾਰੀ ਕੀਤੀਆਂ। ।ੳਨ੍ਹਾਂ ਨੇ ਆਰ.ਸੀ.ਐਚ ਪੋਰਟਲ ਤੇ ਗਰਭਵਤੀ ਅੋਰਤਾਂ ਅਤੇ ਬੱਚਿਆ ਦੀ 100% ਰਜਿਸਟ੍ਰੇਸ਼ਨ ਨੂੰ ਪੂਰਾ ਕਰਨ, ਐਨ.ਐਚ.ਐਮ ਸਟਾਫ ਅਤੇ ਆਸ਼ਾ ਵਰਕਰਜ ਦੀਆਂ ਪੇਮੈਂਟਾ ਜਲਦ ਰਿਲੀਜ ਕਰਨ ਦੀਆਂ ਹਦਾਇਤਾ ਜਾਰੀ ਕੀਤੀਆਂ। ਹੈਲਥ ਐਂਡ ਵੈਲਨੈਸ ਸੈਂਟਰ ਤੇ ਤਾਇਨਾਤ ਮ.ਪ.ਹ.ਵ(ਫ), ਸੀ.ਐਚ.ੳ ਅਤੇ ਐਲ.ਐਚ.ਵੀ ਤੋਂ ਹਾਈ ਰਿਸਕ ਗਰਭਵਤੀ ਅੋਰਤਾਂ,ਟੀਕਾਕਰਨ. ਗੈਰਸੰਚਾਰੀ ਰੋਗਾਂ ਅਤੇ ਟੀਕਾਕਰਨ ਸੰਬਧੀ ਜਾਣਕਾਰੀ ਪ੍ਰਾਪਤ ਕਰ ਉਨ੍ਹਾਂ ਨੂੰ ਵਧਿਆ ਸਿਹਤ ਸੇਵਾਵਾਂ ਦੇਣ ਲਈ ਪ੍ਰਰਿਤ ਕੀਤਾ, ਇਸ ਮੋਕੇ ਤੇ ਸਮੂਹ ਸਟਾਫ ਹਾਜਰ ਸੀ। ਡਾ. ਦਵਿੰਦਰ ਕੋਰ ਵੱਲੋ ਕਿਹਾ ਗਿਆ ਕਿ ਹੜ੍ਹਾਂ ਉਪਰੰਤ ਨੈਸ਼ਨਲ ਵੈਕਟਰ ਬੋਰਨ ਬੀਮਾਰੀਆਂ ਸੰਬਧੀ ਗਤੀਵਿਧੀਆਂ ਤੇਜ ਕੀਤੀਆਂ ਜਾਨ ਅਤੇ ਹੜ੍ਹਾਂ ਤੋਂ ਬਾਅਦ ਅਤੇ ਬਰਸਾਤ ਦਾ ਮੋਸਮ ਹੋਣ ਕਾਰਨ ਸੱਪਾ ਦਾ ਖੱਡਾ ਵਿੱਚੋ ਬਾਹਰ ਆਉਣਾ ਆਮ ਹੈ ਜਿਸ ਕਾਰਨ ਇਸ ਮੋਸਮ ਵਿੱਚ ਸੱਪ ਦੇ ਢੰਗੇ ਦੇ ਕੇਸ ਆਮ ਵੇਖੱਣ ਨੂੰ ਮਿਲਦੇ ਹਨ ਉਨ੍ਹਾਂ ਕਿਹਾ ਕਿ ਮਰੀਜ ਨੂੰ ਤੁਰੰਤ ਐਂਬੂਲੈਂਸ ਦੀ ਸਹਾਇਤਾ ਨਾਲ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਾਵੇ।ਉਨ੍ਹਾਂ ਵੱਲੋ(ਕੰਜਕਟੀਵਾਈਟਸ) ਅੱਖਾ ਦੀ ਲਾਗ ਨੂੰ ਅੱਗੇ ਫੈਲਣ ਤੋ ਰੋਕਣ ਲਈ ਸਾਵਧਾਨੀਆਂ ਵਰਤਨ ਸੰਬਧੀ ਜਾਗਰੂਕਤਾ ਦੀ ਲੋੜ ਹੈ।