ਜਰਨਲਿਸਟ ਪ੍ਰੈੱਸ ਕਲੱਬ ਰਜਿ. ਪੰਜਾਬ ਨੇ ਜਲੰਧਰ ਤੋ ਕੀਤੀ ਨਵੇਂ ਅਹੁਦੇਦਾਰਾਂ ਦੀ ਚੋਣ

ਅਸ਼ੋਕ ਲਾਡੀ ਚੇਅਰਮੈਨ ਅਤੇ ਰਜੇਸ਼ ਕੁਮਾਰ ਬਣੇ ਪ੍ਰਧਾਨ
ਪੰਜਾਬ ਸਰਕਾਰ ਪੱਤਰਕਾਰਾਂ ਨੂੰ ਦੇਵੇ ਮੁਢਲੀਆਂ ਸਹੂਲਤਾਂ:- ਸੂਬਾ ਪ੍ਰਧਾਨ ਮਨਜੀਤ ਮਾਨ
ਜਲੰਧਰ  (ਸਰਬਜੀਤ ਝੱਮਟ)- ਜਰਨਲਿਸਟ ਪ੍ਰੈੱਸ ਕਲੱਬ ਰਜਿ. ਪੰਜਾਬ ਦੇ ਮੈਬਰਾਂ ਅਤੇ ਅਹੁਦੇਦਾਰਾਂ ਵੱਲੋਂ ਜਲੰਧਰ ਸਰਕਟ ਹਾਊਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਮਾਨ, ਸਰਪ੍ਰਸਤ ਜੇ ਐਸ ਸੰਧੂ, ਸੂਬਾ ਚੇਅਰਮੈਨ ਰਾਜੇਸ ਖੰਨਾ,ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਜਰਨਲਿਸਟ ਪ੍ਰੈੱਸ ਕਲੱਬ ਜਲੰਧਰ ਦੇ ‘ ਪ੍ਰਧਾਨ ‘ ਦੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਰਜੇਸ਼ ਕੁਮਾਰ ਨੂੰ ਪ੍ਰਧਾਨ ਚੁਣਿਆ ਗਿਆ।ਅਸੋਕ ਲਾਡੀ ਨੂੰ ਚੇਅਰਮੈਨ ਮਨਜੀਤ ਸੁਮਾਰੂ ਅਤੇ ਸ਼ਾਮ ਨੰਦਾ ਨੂੰ ਜਰਨਲ ਸਕੱਤਰ, ਸੋਰਵ ਖੰਨਾ, ਮੋਹਨ ਲਾਲ, ਹਰਦੇਵ ਸਿੰਘ, ਨਰਿੰਦਰ, ਦੇਵਰਾਜ ਸ਼ਰਮਾਂ, ਵਰਿੰਦਰ ਰਾਜਪੂਤ, ਬਲਪ੍ਰੀਤ ਸਿੰਘ, ਜਗਦੀਸ਼ ਸਿੰਘ ਦੁੱਗ, ਦੀਕਸ਼ਤ ਅਰੋੜਾ, ਨੂੰ ਸਕੱਤਰ, ਰਜੇਸ਼ ਕਾਲੀਆ, ਗੁਰਦੀਪ ਸਿੰਘ ਹੀਰਾ, ਮਹੇਸ਼ ਰਹੇਜਾ, ਦੀਪਕ ਕੁਮਾਰ, ਨਵਪ੍ਰੀਆ, ਸਰਬਜੀਤ ਝੱਮਟ,ਚਰਨਜੀਤ ਕੌਰ, ਮਨਜੀਤ ਮਰਵਾਹਾ, ਮੁੱਖ ਸਲਾਹਕਾਰ ਅਤੇ ਮੈਡਮ ਸੁਖਵੀਰ ਕੌਰ ਚੱਠਾ ਨੂੰ ਪੀ ਆਰ ਓ ਚੁਣਿਆ ਗਿਆ। ਇਸੇ ਤਰ੍ਹਾਂ ਸਟੇਟ ਬਾਡੀ ਵਿੱਚ ਵਾਧਾ ਕਰਦਿਆਂ ਰਾਮ ਸਿੰਘ ਭੱਟੀ ਨੂੰ ਮੁੱਖ ਬੁਲਾਰਾ ਪੰਜਾਬ ਡਾਕਟਰ ਤਰਲੋਚਨ ਸਿੰਘ ਚਾਹਲ ਮੁੱਖ ਸਲਾਹਕਾਰ ਪੰਜਾਬ, ਬਾਬਾ ਗੁਰਮੀਤ ਸਿੰਘ ਨੂੰ ਮੁੱਖ ਸਲਾਹਕਾਰ ਪੰਜਾਬ ਚੁਣਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਕਿਹਾ ਕਿ ਜਰਨਲਿਸਟ ਪ੍ਰੈੱਸ ਕਲੱਬ ਹਮੇਸ਼ਾ ਜ਼ੁਲਮ ਦੇ ਖਿਲਾਫ਼ ਖੜਦੀ ਆਈ ਹੈ ਅਤੇ ਅੱਗੇ ਤੋਂ ਵੀ ਹਮੇਸ਼ਾ ਖੜਦੀ ਰਹੇਗੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਸਰਕਾਰ ਪੱੱਤਰਕਾਰ ਭਾਈਚਾਰੇ ਨੂੰ ਮੁਢਲੀਆਂ ਸਹੂਲਤਾਂ ਦੇਵੇ ਉਹਨਾਂ ਕਿਹਾ ਸਰਕਾਰ ਵੱਲੋਂ ਪੱਤਰਕਾਰਾਂ ਦੀ ਬੀਮੇ ਦੀ ਰਕਮ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ ਜਾਵੇ। ਪੱਤਰਕਾਰਾਂ ਦਾ ਏ ਸੀ ਬੱਸਾ ਵਿੱਚ ਸਫਰ ਫਰੀ ਕੀਤਾ ਜਾਵੇ ਰੇਲ ਸਫਰ ਫਰੀ ਕੀਤਾ ਜਾਵੇ। ਮੈਡੀਕਲ ਸਹੂਲਤਾਂ ਫਰੀ ਦਿਤੀਆ ਜਾਣ।ਇਸ ਮੌਕੇ ਨਕੋਦਰ ਤੋਂ ਜਰਨਲਿਸਟ ਪ੍ਰੈੱਸ ਕਲੱਬ ਦੇ ਪ੍ਰਧਾਨ ਗੋਬਿੰਦ ਰਾਏ ਲੋਹੀਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਸਮੇਤ ਜਰਨਲਿਸਟ ਪ੍ਰੈੱਸ ਕਲੱਬ ਦੇ ਮੈਬਰ ਹਾਜ਼ਰ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी