ਮੁਰਾਦਾਂ ਤੇ ਰਹਿਮਤਾਂ ਦੇ ਮਾਲਕ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ 3 ਦਿਨਾਂ ਸਾਲਾਨਾ ਮੇਲਾ ਚੱਲ ਰਿਹਾ ਹੈ ਜੋ ਦਰਬਾਰ ਦੇ ਮੁੱਖ ਸੇਵਾਦਾਰ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਪਦਮਸ਼੍ਰੀ ਸਾਈਂ ਹੰਸਰਾਜ ਹੰਸ ਦਰਵੇਸ਼ ਦੀ ਅਗਵਾਈ ਵਿਚ ਭਗਤੀ ਭਾਵ ਨਾਲ ਸ਼ੁਰੂ ਹੋਇਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਮਾਨ ਵੀ ਬਾਪੂ ਲਾਲ ਬਾਦਸ਼ਹ ਦਾ ਆਸ਼ੀਰਵਾਦ ਲੈਣ ਪਹੁੰਚੇ। ਸੀਐੱਮ ਮਾਨ ਤੇ ਉਨ੍ਹਾਂ ਦੀ ਪਤਨੀ ਬਾਪੂ ਲਾਲ ਬਾਦਸ਼ਾਹ ਦੇ ਚਰਨਾਂ ਵਿਚ ਨਤਮਸਤਕ ਹੋਏ ਤੇ ਸੰਗਤ ਦੇ ਨਾਲ ਰੂ-ਬ-ਰੂ ਹੋਏ।
ਇਸ ਮੌਕੇ ਨਕੋਦਰ ਹਲਕੇ ਦੇ ਐੱਮ.ਐੱਲ.ਏ. ਸਾਹਿਬਾਨ, ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ, ਚੇਅਰਪਰਸਨ ਰਾਜਵਿੰਦਰ ਖਹਿਰਾ, ਸਾਈਂ ਹੰਸਰਾਜ ਹੰਸ ਵੀ ਮੌਜੂਦ ਰਹੇ। ਦੱਸ ਦੇਈਏ ਕਿ 3 ਦਿਨਾ ਮੇਲੇ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ, ਧਾਰਮਿਕ ਤੇ ਰਾਜਨੀਤੀ ਨੇਤਾ ਆਉਂਦੇ ਹਨ ਤੇ ਦਾਤਾ ਜੀ ਦੇ ਚਰਨਾਂ ਵਿਚ ਮੱਥਾ ਟੇਕਦੇ ਹਨ ਤੇ ਮੰਨਤਾਂ ਮੰਗਦੇ ਹਨ।