ਟੌਰਾਂਟੋ, (ਰਾਜ ਗੋਗਨਾ )- ਲੰਘੇ ਮਾਰਚ ਮਹੀਨੇ ਵਿੱਚ, ਪੀਲ ਵਿੱਚ ਅਤੇ ਪੂਰੇ ਗ੍ਰੇਟਰ ਟੋਰਾਂਟੋ ਦੇ ਖੇਤਰ ਵਿੱਚ ਟਰੈਕਟਰ ਟ੍ਰੇਲਰ ਅਤੇ ਹੋਰ ਮਾਲ ਦੀ ਵੱਡੀ ਚੋਰੀ ਦੀ ਇੱਕ ਵਿਸ਼ਾਲ ਲੜੀ ਦੇ ਤਹਿਤ ਪੀਆਰਪੀ ਜੁਆਇੰਟ ਫੋਰਸ ਦੇ ਵੱਲੋ ਜਾਂਚ ਕਰਨ ਲਈ ਇੱਕ ਸਾਂਝੀ ਟਾਸਕ ਫੋਰਸ ਬਣਾਈ ਗਈ ਸੀ। ਇਹ ਪ੍ਰੋਜੈਕਟ ‘ਬਿਗ ਰਿਗ‘ ਦੀ ਜਾਂਚ ਦੇ ਨਤੀਜੇ ਵਜੋਂ ਇਕ ਵੱਡਾ ਅਪਰਾਧਿਕ ਬਿੱਗ ਰਿੰਗ ਫੜਿਆ ਗਿਆ ਜਿੰਨਾਂ ਪਾਸੋ ਚੋਰੀ ਕੀਤੇ ਗਏ ਟਰੈਕਟਰ ਟ੍ਰੇਲਰ ਅਤੇ ਹੋਰ ਮਾਲ ਦੀ ਚੋਰੀ ਲਈ ਜ਼ਿੰਮੇਵਾਰ ਦੌਸ਼ੀ ਵਿਅਕਤੀਆਂ ਵਿਰੁੱਧ ਦੌਸ਼ ਅਇਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਗ੍ਰਿਫਤਾਰ ਕੀਤੇ ਗਏ 15 ਲੋਕਾਂ ਵਿੱਚ ਸਾਰੇ ਹੀ ਪੰਜਾਬੀ ਮੂਲ ਦੇ ਹਨ। ਪੀਆਰਪੀ ਜੁਅਇੰਟ ਫੋਰਸ ਦੀ ਜਾਂਚ ਦੋਰਾਨ ਇੰਨਾਂ ਵੱਲੋ ਚੋਰੀ ਕੀਤੇ ਗਏ ਕਾਰਾਂ ਕੰਟੇਨਰਾਂ ਨੂੰ ਖਰੀਦਣ ਵਾਲੇ ਅਣਗਿਣਤ ਗਾਹਕਾਂ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਨੂੰ ਬਿਗ ਰਿਗ ਦਾ ਨਾਂ ਦਿੱਤਾ ਗਿਆ। ਪੁਲਿਸ ਦੇ ਸਾਂਝੀ ਟਾਸਕ ਫੋਰਸ ਵਲੋਂ ਇੰਨਾਂ ਲੋਕਾਂ ਤੇ 73 ਦੋਸ਼ਾਂ ਦੇ ਤਹਿਤ ਨਾਲ ਕੁੱਲ 15 ਗ੍ਰਿਫਤਾਰੀਆਂ ਹੋਈਆ ਹਨ। ਇਸ ਚੋਰੀ ਹੋਏ ਮਾਲ ਦੀ ਦੀ ਰਿਕਵਰੀ 9 ਮਿਲੀਅਨ ਡਾਲਰ ਤੋ ਉਪਰ ਦੀਆ ਚੋਰੀ ਕੀਤੀਆ ਕਾਰਾਂ ਅਤੇ ਜਿੰਨਾਂ ਵਿੱਚ ਚੋਰੀ ਹੋਏ ਟਰੈਕਟਰ ਟਰੇਲਰਾਂ ਦੇ ਮੁੱਲ ਵਿੱਚ 2,250,000.00 ਡਾਲਰ ਦੀ ਰਿਕਵਰੀ ਸ਼ਾਮਲ ਹੈ। ਇਸ ਤਰਾਂ ਇਸ ਸੰਪਤੀ ਦੀ ਕੁੱਲ ਕੀਮਤ 9,240,000.00 ਹੈ।ਇਹ ਜਾਂਚ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ, ਹਾਲਟਨ ਰੀਜਨਲ ਪੁਲਿਸ, ਟੋਰਾਂਟੋ ਪੁਲਿਸ ਸਰਵਿਸ, ਯਾਰਕ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਐਸੋਸੀਏਸ਼ਨ ਅਤੇ ਕੈਨੇਡਾ ਦੇ ਵਿੱਤੀ ਲੈਣ-ਦੇਣ ਅਤੇ ਰਿਪੋਰਟਾਂ ਵਿਸ਼ਲੇਸ਼ਣ ਕੇਂਦਰ ਦੇ ਸਾਂਝੇ ਸਹਿਯੋਗ ਨਾਲ ਕੀਤੀ ਗਈ ਸੀ।ਪੀਆਰਪੀ ਨੇ ‘ ਪ੍ਰੋਜੈਕਟ ਬਿਗ’ਰਿਗ ਦੁਆਰਾ 15 ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਵਿਰੁੱਧ ਦੌਸ਼ ਆਇਦ ਕੀਤੇ ਗਏ ਹਨ। ਜਿੰਨਾਂ ਵਿੱਚ ਬਲਕਾਰ ਸਿੰਘ, 42 ਸਾਲ ਅਜੈ, 26 ਸਾਲ,ਮਨਜੀਤ ਪੱਡਾ, 40 ਸਾਲ, ਜਗਜੀਵਨ ਸਿੰਘ, 25 ਸਾਲ, ਅਮਨਦੀਪ ਬੈਦਵਾਨ, 41 ਸਾਲ, ਕਰਮਸ਼ੰਦ ਸਿੰਘ 58 ਸਾਲ,ਜਸਵਿੰਦਰ ਅਟਵਾਲ, 45 ਸਾਲ, ਲਖਵੀਰ ਸਿੰਘ, 45 ਸਾਲ,ਜਗਪਾਲ ਸਿੰਘ 34 ਸਾਲ,ਉਪਕਰਨ ਸੰਧੂ, 31 ਸਾਲ ,ਸੁਖਵਿੰਦਰ ਸਿੰਘ, 44 ਸਾਲ ਕੁਲਵੀਰ ਬੈਂਸ, 39 ਸਾਲ , ਬਨੀਸ਼ੀਦਰ ਲਾਲਸਰਨ, 39 ਸਾਲ, ਸ਼ੋਬਿਤ ਵਰਮਾ (23) ਸਾਲ ਸੁਖਨਿੰਦਰ ਢਿੱਲੋਂ, 34 ਸਾਲ , ਉੱਤੇ ਅਪਰਾਧਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਹਨ।