ਹਰਿਆਣਾ ‘ਚ ਹੜ੍ਹਾਂ ਤੋਂ ਨਾਰਾਜ਼ ਇੱਕ ਔਰਤ ਨੇ ਬੁੱਧਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਧਾਇਕ ਈਸ਼ਵਰ ਸਿੰਘ ਨੂੰ ਥੱਪੜ ਮਾਰ ਦਿੱਤਾ। ਵਿਧਾਇਕ ਘਟਨਾ ਦੌਰਾਨ ਹੜ੍ਹ ਪ੍ਰਭਾਵਿਤ ਘੁਲਾ ਵਿੱਚ ਸਥਿਤੀ ਦਾ ਜਾਇਜ਼ਾ ਲੈ ਰਹੇ ਸੀ। ਦੱਸ ਦੇਈਏ ਕਿ ਘੱਗਰ ਦਰਿਆ ਦੇ ਵਹਾਅ ਕਾਰਨ ਇਲਾਕੇ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਕਾਰਨ ਇੱਥੋਂ ਦੇ ਲੋਕ ਪ੍ਰਭਾਵਿਤ ਹੋਏ। ਪ੍ਰਸ਼ਾਸਨ ਵੱਲੋਂ ਕੋਈ ਵਿਸ਼ੇਸ਼ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
ਵਿਧਾਇਕ ਦੇ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਵੀਡੀਓ ‘ਚ ਮਹਿਲਾ ਵਿਧਾਇਕ ਨੂੰ ਥੱਪੜ ਮਾਰਦੀ ਨਜ਼ਰ ਆ ਰਹੀ ਹੈ। ਨਾਲ ਹੀ ਉਹ ਇਹ ਵੀ ਪੁੱਛਦੀ ਹੈ ਕਿ ਤੁਸੀਂ ਹੁਣ ਕਿਉਂ ਆਏ ਹੋ? ਦੱਸਿਆ ਜਾ ਰਿਹਾ ਹੈ ਕਿ ਛੋਟੇ ਬੰਨ੍ਹ ਦੇ ਟੁੱਟਣ ਨੂੰ ਲੈ ਕੇ ਔਰਤਾਂ ਗੁੱਸੇ ‘ਚ ਸੀ, ਜਿਸ ਕਾਰਨ ਪਾਣੀ ਇਲਾਕੇ ‘ਚ ਦਾਖਲ ਹੋ ਗਿਆ ਅਤੇ ਹੜ੍ਹ ਆ ਗਿਆ।