ਭਾਖੜਾ ਬਿਆਸ ਡੈਮ ਪ੍ਰਬੰਧਨ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਸੂਬੇ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਕਈ ਥਾਵਾਂ ‘ਤੇ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰਿਹਾ। ਹੜ੍ਹ ਕਾਰਨ 14 ਜ਼ਿਲ੍ਹਿਆਂ ਦੇ 1058 ਪਿੰਡ ਪ੍ਰਭਾਵਿਤ ਹਨ। ਰੋਪੜ ਜ਼ਿਲ੍ਹੇ ਵਿੱਚ ਸਥਿਤੀ ਸਭ ਤੋਂ ਮਾੜੀ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੀ ਪੀ.ਆਰ.ਟੀ.ਸੀ ਦੀ ਬੱਸ ਦੇ ਵੀ ਬਿਆਸ ਤੋਂ ਮਿਲੇ ਹਨ। ਬੱਸ ‘ਚੋਂ ਡਰਾਈਵਰ ਦੀ ਲਾਸ਼ ਵੀ ਮਿਲੀ ਹੈ ਪਰ ਬੱਸ ਦਾ ਕੰਡਕਟਰ ਲਾਪਤਾ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ‘ਚ ਸਤਲੁਜ ਦਰਿਆ ‘ਤੇ ਬਣਿਆ ਹਜ਼ਾਰੇ ਦਾ ਪੁਲ ਵਹਿ ਗਿਆ ਹੈ। ਜਿਸ ਕਾਰਨ ਦੋ ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਫਿਰੋਜ਼ਪੁਰ ‘ਚ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਇਸ ਸਮੇਂ 60 ਦੇ ਕਰੀਬ ਪਿੰਡ ਪਾਣੀ ‘ਚ ਡੁੱਬੇ ਹੋਏ ਹਨ।