ਲੰਡਨ – ਇੰਗਲੈਂਡ ਵਿਚ 37 ਸਾਲਾ ਸਿੱਖ ਤਰਮਿੰਦਰ ਸਿੰਘ ਨੂੰ ਇੱਕ ਸਾਲ ਦੀ ਜੇਲ੍ਹ ਹੋਈ ਹੈ। ਅਸਲ ਵਿਚ ਸਿੱਖ ਵਿਅਕਤੀ ਨੂੰ ਨਸਲੀ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਮਗਰੋਂ ਉਸ ਦੀ ਹਮਲਾ ਕਰਨ ਵਾਲੇ ਵਿਅਕਤੀ ਨਾਲ ਬਹਿਸ ਦੌਰਾਨ ਝੜਪ ਹੋ ਗਈ ਸੀ। ਜਿਸ ਦੇ ਦੋਸ਼ ਵਿਚ ਉਸ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਬਰਮਿੰਘਮਲਾਈਵ ਦੀ ਇਕ ਰਿਪੋਰਟ ਅਨੁਸਾਰ ਤਰਮਿੰਦਰ ਸਿੰਘ ਲਾਲੀ, ਜਿਸ ਨੂੰ ਪਹਿਲਾਂ ਕੰਮ ਵਾਲੀ ਥਾਂ ‘ਤੇ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਤੋਂ ਬਾਅਦ ਪੀੜਤ ਵਿਅਕਤੀ ਦੁਆਰਾ ਪੋਲ ਨਾਲ ਕੁੱਟਿਆ ਗਿਆ ਸੀ ਜਦੋਂ ਉਸ ਨੇ 2021 ਵਿਚ ਕਥਿਤ ਤੌਰ ‘ਤੇ ਆਪਣੀ ਰੇਂਜ ਰੋਵਰ ਨੂੰ ਤੇਜ਼ ਚਲਾਇਆ ਸੀ। ਸਿੱਖ ਵਿਅਕਤੀ ਨੇ ਆਪਣੀ ਕੁੱਟਮਾਰ ਦਾ ਬਦਲਾ ਲਿਆ ਸੀ। ਲਾਲੀ ਨੇ ਵੁਲਵਰਹੈਂਪਟਨ ਕ੍ਰਾਊਨ ਕੋਰਟ ਸਾਹਮਣੇ ਮੰਨਿਆ ਕਿ ਉਸ ਦਾ ਬਦਲਾ “ਸਵੈ-ਰੱਖਿਆ” ਲਈ ਸੀ, ਪਰ ਉਸ ਨੇ ਅੱਗੇ ਕਿਹਾ ਕਿ ਉਹ ਇਹ ਸੋਚ ਕੇ ਲੜਿਆ ਕਿ ਪੀੜਤ ਦੁਆਰਾ ਉਸ ਨਾਲ ਨਸਲੀ ਦੁਰਵਿਵਹਾਰ ਕੀਤਾ ਗਿਆ ਹੈ।
ਅਦਾਲਤ ਨੇ ਸੁਣਿਆ ਕਿ ਲਾਲੀ ਨੂੰ ਪਹਿਲਾਂ ਕੰਮ ਵਾਲੀ ਥਾਂ ‘ਤੇ ਆਪਣੇ ਧਰਮ ਅਤੇ ਦਿੱਖ ਨੂੰ ਲੈ ਕੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਾਰਨ ਉਹ ਟੁੱਟ ਗਿਆ ਅਤੇ ਉਸ ਨੂੰ ਗੁੱਸਾ ਆ ਗਿਆ। ਉਸ ਨੂੰ ਪਹਿਲਾਂ ਵੀ ਜ਼ੁਬਾਨੀ ਝਗੜੇ ਲਈ ਸਜ਼ਾ ਸੁਣਾਈ ਗਈ ਸੀ। ਜੱਜ ਨੇ ਲਾਲੀ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ “ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਇਹ ਦੋਵੇਂ ਘਟਨਾਵਾਂ ਇਸ ਲਈ ਵਾਪਰੀਆਂ ਕਿਉਂਕਿ ਤੁਸੀਂ ਇੱਕ ਗੁੱਸੇ ਵਾਲੇ ਵਿਅਕਤੀ ਹੋ… ਤੁਸੀਂ ਕੁਝ ਹੋਰ ਕਰ ਸਕਦੇ ਸੀ, ਪੁਲਿਸ ਨੂੰ ਬੁਲਾ ਸਕਦੇ ਸੀ,”। ਪੀੜਤ, ਜੋ ਇੱਕ ਪੇਂਟਰ ਸੀ ਉਸ ਨੇ ਸਾਰੀ ਘਟਨਾ ਦੱਸੀ। ਅਦਾਲਤ ਨੂੰ ਦੱਸਿਆ ਗਿਆ ਕਿ 4 ਅਗਸਤ, 2021 ਨੂੰ ਓਲਡਬਰੀ, ਇੰਗਲੈਂਡ ਵਿਚ ਲਾਲੀ ਤੇਜ਼ ਗਤੀ ਨਾਲ ਰੇਂਜ ਰੋਵਰ ਚਲਾਉਂਦੇ ਹੋਏ ਉਸਦੇ ਵੱਲ ਵਧਿਆ। ਪੇਂਟਰ ਨੇ ਉਸ ਨੂੰ ਗਤੀ ਹੌਲੀ ਕਰਨ ਲਈ ਇਸ਼ਾਰਾ ਕੀਤਾ।