ਪੰਜਾਬ ਦੇ ਕਈ ਜ਼ਿਲ੍ਹਿਆਂ ਚ ਪਿਆ ਮੀਂਹ ਕਹਿਰ ਬਣ ਗਿਆ ਹੈ। ਦੱਸ ਦਈਏ ਕਿ ਰਾਜਪੁਰਾ ਦੇ ਨੇੜੇ ਐਸਵਾਈਐਲ ’ਚ ਕਈ ਥਾਂਵਾਂ ‘ਤੇ ਪਾੜ ਪੈ ਗਿਆ ਹੈ ਜਿਸ ਕਾਰਨ ਪੰਜਾਬ ਦੇ ਅਤਿ ਆਧੁਨਿਕ ਨਾਭਾ ਥਰਮਲ ਪਲਾਂਟ ਦੇ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਦੱਸ ਦਈਏ ਕਿ ਐਸਵਾਈਐਲ ਦੇ ਪਾੜ ਨੂੰ ਬੰਦ ਕਰਨ ਦੇ ਲਈ ਪ੍ਰਸ਼ਾਸਨ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਲਾਂਟ ਦੇ ਕੋਲੇ ਦੇ ਸਟਾਕ ‘ਚ ਪਾਣੀ ਭਰ ਗਿਆ ਹੈ। ਫੌਜ ਦੀ ਟੀਮ ਦਾ ਕਹਿਣਾ ਹੈ ਕਿ ਪਿੱਛੋ ਆਏ ਬਰਸਾਤੀ ਪਾਣੀ ਦੇ ਜਮਾ ਹੋਣ ਦੇ ਕਾਰਨ ਹੋਰ ਵੀ ਜਿਆਦਾ ਮੁਸ਼ਕਿਲ ਵਧ ਗਈ ਹੈ।