ਹਾਂਗਕਾਂਗ ਦੀ ਮਸ਼ਹੂਰ ਗਾਇਕਾ ਅਤੇ ਗੀਤਕਾਰ ਕੋਕੋ ਲੀ ਦਾ ਦਿਹਾਂਤ ਹੋ ਗਿਆ ਹੈ । 48 ਸਾਲ ਦੀ ਉਮਰ ਵਿੱਚ ਉਸਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ । ਕੋਕੋ ਲੀ ਦੀਆਂ ਭੈਣਾਂ ਦੀ ਇੱਕ ਫੇਸਬੁੱਕ ਪੋਸਟ ਦੇ ਅਨੁਸਾਰ ਗਾਇਕਾ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਸਦੀ ਮੌ.ਤ ਹੋ ਗਈ।
ਕੋਕੋ ਲੀ ਨੇ 1998 ਦੀ ਡਿਜ਼ਨੀ ਫਿਲਮ ਮੁਲਾਨ ਦੇ ਥੀਮ ਗੀਤ ਰਿਫਲੈਕਸ਼ਨ ਦਾ ਮੰਦਾਰਿਨ ਸੰਸਕਰਣ ਗਾਇਆ ਅਤੇ ਐਂਗ ਲੀ ਦੇ ‘ਕਰੌਚਿੰਗ ਟਾਈਗਰ,’ ‘ਹਿਡਨ ਡਰੈਗਨ’ ਤੋਂ ਸਰਬੋਤਮ ਮੂਲ ਗੀਤ-ਨਾਮਜ਼ਦ ‘ਏ ਲਵ ਬਿਫੋਰ ਟਾਈਮ’ ਗਾ ਕੇ ਔਸਕਰ ਵਿੱਚ ਪ੍ਰਦਰਸ਼ਨ ਕਰਨ ਵਾਲੀ ਪਹਿਲੀ ਚੀਨੀ ਅਮਰੀਕੀ ਵੀ ਬਣੀ। ਲੀ ਦੀਆਂ ਭੈਣਾਂ ਕੈਰੋਲ ਅਤੇ ਨੈਂਸੀ ਨੇ ਕਿਹਾ ਕਿ ਉਹ ਹਫਤੇ ਦੇ ਅੰਤ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕੋਮਾ ਵਿੱਚ ਸੀ । ਫੇਸਬੁੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਕੋਕੋ ਕੁਝ ਸਾਲਾਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਹਾਲਤ ਵਿਗੜ ਗਈ ਸੀ।