ਵਨਡੇ ਵਰਲਡ ਕੱਪ 2023 ਭਾਰਤ ਦੀ ਮੇਜ਼ਬਾਨੀ ਵਿਚ ਖੇਡਿਆ ਜਾਣਾ ਹੈ। ਇਸ ਮੈਗਾ ਟੂਰਨਾਮੈਂਟ ਵਿਚ ਪਹਿਲਾ ਮੈਚ 5 ਅਕਤੂਬਰ ਦੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦੂਜੇ ਪਾਸੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਅਜੇ ਤੱਕ ਉਨ੍ਹਾਂ ਦੀ ਸਰਕਾਰ ਤੋਂ ਵਰਲਡ ਕੱਪ ਖੇਡਣ ਲਈ ਭਾਰਤ ਆਉਣ ਲਈ ਕੁਝ ਸਾਫ ਨਹੀਂ ਕੀਤਾ ਹੈ। ਇਸੇ ਦਰਮਿਆਨ ਪਾਕਿਸਤਾਨ ਕ੍ਰਿਕਟ ਬੋਰਡ ਵਰਲਡ ਕੱਪ ਵੈਨਿਊ ਜਾਂਚ ਲਈ ਸਕਿਓਰਿਟੀ ਟੀਮ ਭੇਜ ਸਕਦਾ ਹੈ।
ਵੈਨਿਊ ਜਾਂਚ ਲਈ ਸਕਿਓਰਿਟੀ ਟੀਮ ਭੇਜਣਾ ਪ੍ਰੋਸੈਸ ਦਾ ਹਿੱਸਾ ਹੈ। ਪੀਸੀਬੀ ਦੇ ਇਕ ਬੁਲਾਰੇ ਨੇ ਕ੍ਰਿਕਟ ਪਾਕਿਸਤਾਨ ਅਨੁਸਾਰ ਕਿਹਾ ਮੈਚ ਵੈਨਿਊ ਨਾਲ ਬੋਰਡ ਨੂੰ ਕਿਸੇ ਵੀ ਭਾਰਤ ਦੌਰੇ ਲਈ ਪਾਕਿਸਤਾਨ ਸਰਕਾਰ ਦੀ ਲੋੜ ਹੁੰਦੀ ਹੈ। ਅਸੀਂ ਮਾਰਗਦਰਸ਼ਨ ਲਈ ਆਪਣੀ ਸਰਕਾਰ ਨਾਲ ਸੰਪਰਕ ਕਰ ਰਹੇ ਹਾਂ ਅਤੇ ਜਿਵੇਂ ਹੀ ਅਸੀਂ ਉਨ੍ਹਾਂ ਤੋਂ ਕੁਝ ਸੁਣਦੇ ਹਾਂ ਅਸੀਂ ਈਵੈਂਟ ਅਥਾਰਟੀ ਨੂੰ ਅਪਡੇਟ ਕਰਾਂਗੇ।
ਪਾਕਿਸਤਾਨ ਟੀਮ ਕੁੱਲ 5 ਵੈਨਿਊ ਵਿਚ ਖੇਡੇਗੀ ਜਿਸ ਵਿਚ ਅਹਿਮਦਾਬਾਦ, ਚੇਨਈ, ਬੰਗਲੌਰ, ਕੋਲਕਾਤਾ ਤੇ ਹੈਦਰਾਬਾਦ ਸ਼ਾਮਲ ਹੈ। 6 ਅਕਤੂਬਰ ਪਾਕਿਸਤਾਨ ਬਨਾਮ ਕੁਆਲੀਫਾਇਰ ਹੈਦਰਾਬਾਦ, 12 ਅਕਤੂਬਰ-ਪਾਕਿਸਤਾਨ ਬਨਾਮ ਕੁਆਲੀਫਾਇਰ, ਹੈਦਰਾਬਾਦ, 15 ਅਕਤੂਬਰ-ਪਾਕਿਸਤਾਨ ਬਨਾਮ ਭਾਰਤ, ਅਹਿਮਦਾਬਾਦ, 20 ਅਕਤੂਬਰ-ਪਾਕਿਸਤਾਨ ਬਨਾਮ ਆਸਟ੍ਰੇਲੀਆ, ਬੰਗਲੌਰ, 21 ਅਕਤੂਬਰ-ਪਾਕਿਸਤਾਨ ਬਨਾਮ ਬੰਗਲਾਦੇਸ਼, ਕੋਲਕਾਤਾ, 23 ਅਕਤੂਬਰ-ਪਾਕਿਸਤਾਨ ਬਨਾਮ ਅਫਗਾਨਿਸਤਾਨ, ਚੇਨਈ, 27 ਅਕਤੂਬਰ-ਪਾਕਿਸਤਾਨ ਬਨਾਮ ਦੱਖਣੀ ਅਫਰੀਕਾ, ਚੇਨਈ, 5 ਨਵੰਬਰ ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਬੰਗਲੌਰ, 12 ਨਵੰਬਰ-ਪਾਕਿਸਤਾਨ ਬਨਾਮ ਇੰਗਲੈਂਡ, ਕੋਲਕਾਤਾ।ਜ਼ਿਕਰਯੋਗ ਹੈ ਕਿ ਵਰਲਡ ਕੱਪ ਵਿਚ ਭਾਰਤ ਤੇ ਪਾਕਿਸਤਾਨ ਵਿਚ ਮਹਾਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 2022 ਵਿਚ ਖੇਡੇ ਗਏ ਟੀ-20 ਵਰਲਡ ਕੱਪ ਵਿਚ ਆਹਮੋ-ਸਾਹਮਣੇ ਆਈਆ ਸਨ, ਜਿਸ ਨਾਲ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਸੀ।