ਭਾਰਤੀ ਮੂਲ ਦੇ ਕੇਨ ਮੈਥੀਊ ਨੇ ਅਮਰੀਕਾ ਦੇ ਸਟਾਫੋਰਡ ਸ਼ਹਿਰ ਦੇ ਮੇਅਰ ਵਜੋਂ ਸਹੁੰ ਚੁੱਕੀ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੇਰਲਾ ਵਿੱਚ ਪੈਦਾ ਹੋਏ ਭਾਰਤੀ – ਅਮਰੀਕੀ ਕੇਨ ਮੈਥੀਊ ਨੇ ਸਟਾਫੋਰਡ (ਟੈਕਸਾਸ) ਦੇ ਮੇਅਰ ਵਜੋਂ ਸਹੁੰ ਚੁੱਕੀ। ਸਾਬਕਾ ਸਟਾਫੋਰਡ ਸਿਟੀ ਕੌਂਸਲ ਮੈਂਬਰ ਮੈਥੀਊ ਨੂੰ ਅਹੁੱਦੇ ਦੀ ਸਹੁੰ ਉਨਾਂ ਦੇ ਹੀ ਹਮ ਰੁੱਤਬਾ ਇਕ ਹੋਰ ਭਾਰਤੀ- ਅਮਰੀਕੀ ਮਿਸੌਰੀ ਸਿਟੀ ਮੇਅਰ ਰਾਬਿਨ ਈਲੈਕਟ ਨੇ ਚੁੱਕਾਈ। ਹੋਏ ਵਿਸ਼ੇਸ਼ ਸਹੁੰ ਚੁੱਕ ਸਮਾਗਮ ਵਿਚ ਮੈਥੀਊ ਦੇ ਪਰਿਵਾਰਕ ਮੈਂਬਰ ਤੇ ਚੋਟੀ ਦੇ ਅਧਿਕਾਰੀ ਸ਼ਾਮਿਲ ਹੋਏ। ਮੈਥੀਊ ਨੇ ਮੌਜੂਦਾ ਮੇਅਰ ਸੀਸਿਲ ਵਿਲਜ ਨੂੰ 16 ਵੋਟਾਂ ਨਾਲ ਹਰਾ ਕੇ ਇਤਿਹਾਸ ਸਿਰਜਿਆ ਹੈ। ਉਨਾਂ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਇਸ ਮੁਕਾਮ ’ਤੇ ਪੁੱਜੇ ਹਨ। ਮੈਥਿਊ ਪਹਿਲੀ ਵਾਰ ਸਟਾਫੋਰਡ ਕੌਂਸਲ ਲਈ ਚੁਣੇ ਗਏ ਸਨ। ਓਦੋਂ ਤੋਂ ਹੀ ਉਹ ਕੌਂਸਲ ਵਿਚ ਆਪਣੀ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਨਾਂ ਨੇ ਸ਼ਹਿਰ ਦੇ ਪਲੈਨਿੰਗ ਐਂਡ ਜ਼ੋਨਿੰਗ ਕਮਿਸ਼ਨ ਵਿਚ ਵੀ ਕਈ ਸਾਲਾ ਸੇਵਾਵਾਂ ਨਿਭਾਈਆਂ ਹਨ। ਮੈਥਿਊ ਯੁਨੀਵਰਿਸਟੀ ਆਫ ਬੰਬੇ ਤੋਂ ਡਿਗਰੀ ਕਰਨ ਉਪਰੰਤ 1970 ਵਿਆਂ ਵਿਚ ਅਮਰੀਕਾ ਚਲੇ ਗਏ ਸਨ। ਐਮ ਬੀ ਏ ਪਾਸੇ ਮੈਥੀਊ 1982 ਤੋਂ ਸਟਾਫੋਰਡ ਵਿਚ ਰਹਿ ਰਹੇ ਹਨ। ਭਾਰਤੀ ਅਮਰੀਕੀ ਫੋਰਟ ਬੈਂਡ ਕਾਊਂਟੀ ਜੱਜ ਕੇ ਪੀ ਜਾਰਜ ਸਮੇਤ ਅਨੇਕਾਂ ਹੋਰਨਾਂ ਨੇ ਮੈਥੀਊ ਨੂੰ ਮੇਅਰ ਬਣਨ ’ਤੇ ਵਧਾਈਆਂ ਦਿੱਤੀਆਂ ਹਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी