ਕਰਾਚੀ: ਪਾਕਿਸਤਾਨ ਦੇ ਚੋਟੀ ਦੇ ਸਨੂਕਰ ਖਿਡਾਰੀਆਂ ਵਿਚ ਸ਼ਾਮਲ ਏਸ਼ੀਆਈ ਅੰਡਰ-21 ਟੂਰਨਾਮੈਂਟ ਦੇ ਚਾਂਦੀ ਦਾ ਤਮਗ਼ਾ ਜੇਤੂ ਮਾਜਿਦ ਅਲੀ ਨੇ ਵੀਰਵਾਰ ਨੂੰ ਪੰਜਾਬ (ਪਾਕਿਸਤਾਨ) ਦੇ ਫ਼ੈਸਲਾਬਾਦ ਨੇੜੇ ਅਪਣੇ ਜੱਦੀ ਸ਼ਹਿਰ ਸਮੁੰਦਰੀ ਵਿਚ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਉਮਰ 28 ਸਾਲ ਸੀ ਪੁਲਿਸ ਮੁਤਾਬਕ ਮਾਜਿਦ ਖੇਡਣ ਦੇ ਦਿਨਾਂ ਤੋਂ ਹੀ ਡਿਪਰੈਸ਼ਨ ਦਾ ਸ਼ਿਕਾਰ ਸੀ। ਉਸ ਨੇ ਲੱਕੜੀ ਕੱਟਣ ਵਾਲੀ ਮਸ਼ੀਨ ਨਾਲ ਆਤਮਹਤਿਆ ਕੀਤੀ।
ਮਾਜਿਦ ਨੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ ਅਤੇ ਉਹ ਰਾਸ਼ਟਰੀ ਸਰਕਟ ਵਿਚ ਇਕ ਉਚ ਪੱਧਰੀ ਖਿਡਾਰੀ ਸੀ। ਉਹ ਪਿਛਲੇ ਇਕ ਮਹੀਨੇ ਵਿਚ ਆਪਣੀ ਜਾਨ ਗੁਆਉਣ ਵਾਲਾ ਦੇਸ਼ ਦਾ ਦੂਜਾ ਸਨੂਕਰ ਖਿਡਾਰੀ ਹੈ। ਪਿਛਲੇ ਮਹੀਨੇ ਅੰਤਰਰਾਸ਼ਟਰੀ ਸਨੂਕਰ ਖਿਡਾਰੀ ਮੁਹੰਮਦ ਬਿਲਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਮਾਜਿਦ ਦੇ ਭਰਾ ਉਮਰ ਨੇ ਦਸਿਆ ਕਿ ਉਹ ਕਾਫੀ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਅਤੇ ਹਾਲ ਹੀ ਵਿਚ ਉਸ ਨੂੰ ਡਿਪਰੈਸ਼ਨ ਦਾ ਇਕ ਹੋਰ ਦੌਰ ਵੀ ਝੱਲਣਾ ਪਿਆ। ਉਮਰ ਨੇ ਕਿਹਾ, “ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਖੁਦਕੁਸ਼ੀ ਕਰ ਲਵੇਗਾ।”