ਜਲੰਧਰ ਵਿਚ ਥਾਣਾ ਲਾਂਬੜਾ ਅਧੀਨ ਪਿੰਡ ਸਿੰਘਾਂ ਨੇੜੇ ਜਲੰਧਰ-ਨਕੋਦਰ ਹਾਈਵੇ ‘ਤੇ ਸੜਕ ਹਾਦਸੇ ਵਿਚ 2 ਟਰੱਕ ਡਰਾਈਵਰਾਂ ਦੀ ਮੌਤ ਹੋ ਗਈ। ਰਾਹੋਂ ਰੋਡ ‘ਤੇ ਟਰੱਕ ਦਾ ਪੈਂਚਰ ਹੋਇਆ ਟਾਇਰ ਬਦਲ ਰਹੇ ਨੌਜਵਾਨ ਨੂੰ ਪਿੱਛੋਂ ਆ ਰਹੇ ਤੇਜ ਰਫ਼ਤਾਰ ਟਰੱਕ ਨੇ ਬੁਰੀ ਤਰਾਂ ਦਰੜ ਦਿੱਤਾ।
ਦੋਵੇਂ ਮ੍ਰਿਤਕ ਡਰਾਈਵਰ ਸਨ। ਉਹ ਜੈੱਕ ਲਗਾ ਕੇ ਗੱਡੀ ਦਾ ਪੈਂਚਰ ਟਾਇਰ ਬਦਲ ਰਹੇ ਸਨ। ਲੋਕਾਂ ਦਾ ਕਹਿਣਾ ਸੀ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਉਡ ਗਏ। ਦੋਵੇਂ ਚਾਲਕਾਂ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਚ ਭਿਜਵਾ ਦਿੱਤਾ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਗੱਡੀ ਨੇ ਕੈਂਟਰ ਨੂੰ ਟੱਕਰ ਮਾਰੀ ਉਹ ਕਾਫੀ ਸਪੀਡ ਵਿਚ ਸੀ। ਮੰਨਿਆ ਜਾ ਰਿਹਾ ਹੈ। ਰਾਤ ਤੋਂ ਚੱਲੇ ਡਰਾਈਵਰ ਦੀ ਗੱਡੀ ਚਲਾਉਂਦੇ ਸਮੇਂ ਅੱਖ ਲੱਗ ਗਈ ਸੀ। ਉਹ ਟਰੱਕ ਚਲਾਉਂਦੇ ਹੋਏ ਸੌਂ ਗਿਆ ਜਿਸ ਦੀ ਵਜ੍ਹਾ ਨਾਲ ਹਾਦਸਾ ਵਾਪਰ ਗਿਆ। ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।