ਲੁਧਿਆਣਾ(ਰਛਪਾਲ ਸਹੋਤਾ)-ਵਿਸ਼ਵ ਨੂੰ ਸਿਹਤਮੰਦ ਜੀਵਨ ਜਿਉਣ ਦਾ ਸੰਦੇਸ਼ ਦੇਣ ਲਈ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵਿਮੈਨ ਵਿੱਚ ਨੋਂਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਸੂਬੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਅੱਜ ਕਲ ਦੇ ਖਾਣ- ਪੀਣ ਅਤੇ ਰਹਿਣ- ਸਹਿਣ ਕਾਰਨ ਕਈ ਲੋਕ ਕਿਸੇ ਨਾ ਕਿਸੇ ਬਿਮਾਰੀ ਤੋਂ ਗ੍ਰਸਤ ਹੋ ਰਹੇ ਹਨ। ਇਕ ਘੰਟਾ ਰੋਜ਼ਾਨਾ ਯੋਗ ਕਰਨ ਨਾਲ ਮਨ ਤੇ ਸਰੀਰ ਨੂੰ ਰੋਗ ਮੁਕਤ ਰੱਖਿਆ ਜਾ ਸਕਦਾ ਹੈ।
ਯੋਗ ਕਰਨ ਤੋਂ ਬਾਦ ਸਭ ਨੂੰ ਲਾਈਟ ਨਾਸ਼ਤਾ ਦਿਤਾ ਗਿਆ । ਉਪਰੰਤ ਕੁਝ ਬੱਚਿਆਂ ਨੇ ਦੱਸਿਆ ਕਿ ਯੋਗ ਕਰਨ ਬਾਦ ਉਹਨਾਂ ਨੂੰ ਬਹੁਤ ਅੱਛਾ ਲਗ ਰਿਹਾ ਹੈ ।
ਇਸ ਵਿੱਚ ਐਨ ਸੀ ਸੀ ਕੈਡਿਟਸ , ਵਿੱਦਿਆਰਥੀਆਂ , ਅਧਿਆਪਕਾਂ ,
ਕਮਾਂਡਿੰਗ ਆਫ਼ੀਸਰ ਕਰਨਲ ਪ੍ਰਵੀਨ ਧੀਮਾਨ , ਏਡਮ ਆਫੀਸਰ ਕਰਨਲ ਕੇ ਐਸ ਕੌਡਲ , ਸੂਬੇਦਾਰ ਮੇਜਰ ਜਸਵੀਰ ਸਿੰਘ , ਟ੍ਰੇਨਨਿੰਗ ਜੇ ਸੀ ਓ ਸੂਬੇਦਾਰ ਬਲਜੀਤ ਸਿੰਘ, ਬੀ ਐਚ ਐਮ ਗੁਰਸੇਵਕ ਸਿੰਘ , ਹਵਾਲਦਾਰ ਬਲਬੀਰ ਸਿੰਘ , ਤੋਂ ਇਲਾਵਾ ਕਈ ਪਤਵੰਤੇ ਸੱਜਣ ਹਾਜਰ ਸਨ।