ਅੱਜ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ । ਜਿਸ ਵਿੱਚNCC ਦੇ ਕੈਡਿਟ ਜੋ ਕਿ ਵੱਖ ਵੱਖ 25 ਸਕੂਲਾਂ ਤੋਂ ਆਏ ਹੋਏ ਸਨ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਯੋਗ ਦਿਵਸ ਵਿੱਚ ਭਾਗ ਲਿਆ । ਭਾਰਤੀਯ ਯੋਗ ਸੰਸਥਾਨ ਦੇ ਪ੍ਰਭਾਵੀ ਵਿਸ਼ਾਲ ਅਤੇ ਉਨ੍ਹਾ ਦੀ ਟੀਮ ਨੇ ਯੋਗ ਆਸਣ ਕਰਵਾਏ ਤੇ ਹਰ ਆਸਣ ਦੀਆਂ ਖੂਬੀਆਂ ਵੀ ਦਸੀਆਂ । ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਯੋਗ ਦੀਆਂ ਚਲ ਰਹੀਆਂ ਗਤੀ ਵਿਧੀਆਂ ਨੂੰ ਉਜਾਗਰ ਕੀਤਾ ਤੇ ਬੱਚਿਆਂ ਨੂੰ ਰੋਜ ਯੋਗ ਕਰਨ ਲਈ ਪ੍ਰੇਰਿਆ ਕਿ ਯੋਗ ਚੰਗੀ ਸਿਹਤ ਲਈ ਅਤਿ ਜਰੂਰੀ ਹੈ । ਕਰਨਲ ਕਰਨੈਲ ਸਿੰਘ 11 ਪੰਜਾਬ ਬਟਾਲੀਅਨ ਨੇ ਯੋਗ ਸ਼ਿਵਰ ਚ’ ਯੋਗ ਵੀ ਕੀਤਾ ਤੇ ਬੱਚਿਆਂ ਨੂੰ ਪ੍ਰੇਰਿਤ ਵੀ ਕੀਤਾ । ਇਸ ਮੌਕੇ ਤੇ ਯੋਗ ਕਰਨ ਵਾਲਿਆਂ ਵਿੱਚ ਭਗਵਾਨ ਦਾਸ, ਹਰਦੇਵ ਸਿੰਘ, ਰਕੇਸ਼ ਕੁਮਾਰ ਗੁਪਤਾ, ਬਲਦੇਵ ਸਿੰਘ ਗਾਂਧੀ, ਪਤਰਕਾਰ ਅਸ਼ਵਨੀ ਕੁਮਾਰ, ਭੁਪਿੰਦਰ ਸਿੰਘ ਸਿਧੂ, ਪਤਰਕਾਰ ਲਾਹੋਰੀਆਂ ਜੀ, ਸੁਧੀਰ ਜੈਨ, ਸੰਜੀਵ ਕੁਮਾਰ, ਨੀਰੂ, ਕੰਵਲ ਜੀਤ ਅਤੇ ਸੈਂਟ ਸੋਲਜਰ ਸਕੂਲ ਦਾ ਸਟਾਫ ਸਮੇਤ ਵੱਡੀ ਗਿਣਤੀ ਵਿੱਚ ਸਾਧਕਾਂ ਨੇ ਭਾਗ ਲਿਆ । ਸਕੂਲ ਦੇ ਪਿੰ੍ਰਸੀਪਲ ਅਮਰਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਯੋਗ ਲਈ ਪ੍ਰੇਰਿਆ ।