ਕਿਰਨਦੀਪ ਕੌਰ ਨੂੰ ਤੰਗ ਪ੍ਰੇਸ਼ਾਨ ਕਰਨਾ ਬੇਹੱਦ ਨਿੰਦਣਯੋਗ ਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ: ਸੁਖਬੀਰ ਸਿੰਘ ਬਾਦਲ

ਆਪ ਆਗੂਆਂ ਦੇ ਪਰਿਵਾਰ ਦੀ ਜਿਸਮ ਫਰੋਸ਼ੀ ਦੇ ਧੰਦੇ ਵਿਚ ਸ਼ਮੂਲੀਅਤ ਪੰਜਾਬ ’ਤੇ ਕਾਲਾ ਧੱਬਾ, ਮਾਮਲੇ ਦੀ ਨਿਆਂਇਕ ਜਾਂਚ ਮੰਗੀ
ਜਲੰਧਰ ਜ਼ਿਮਨੀ ਚੋਣ ਪੰਜਾਬ ਤੇ ਬਾਹਰਲਿਆਂ ਵਿਚਾਲੇ ਮੁਕਾਬਲਾ ਕਰਾਰ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਿਸਮ ਫਰੋਸ਼ੀ ਦੇ ਧੰਦੇ ਵਿਚ ਕਥਿਤ ਤੌਰ ’ਤੇ ਸ਼ਾਮਲ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਪਰਿਵਾਰਾਂ ਦੀ ਪੁਸ਼ਤ ਪਨਾਹੀ ਕਰਨਾ ਪੰਜਾਬ ਦੇ ਮਾਣ ਮੱਤੇ ਚੇਹਰੇ ’ਤੇ ਕਾਲਾ ਧੱਬਾ ਹ ਤੇ ਉਹਨਾਂ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਤਾਂ ਜੋ ਸਾਬਤ ਹੋ ਸਕੇ ਕਿ ਕੀ ਜਿਸਮ ਫਰੋਸ਼ੀ ਦਾ ਇਹ ਸਾਰਾ ਧੰਦਾ ਤੇ ਇਸ ਵਿਚ ਸ਼ਾਮਲ ਔਰਤਾਂ ਦਾ ਸੋਸ਼ਣ ਆਪ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਨੂੰ ਸਰਕਾਰ ਦੀ ਪੁਸ਼ਤ ਪਨਾਹੀ ਤਾਂ ਹਾਸਲ ਨਹੀਂ। ਉਹਨਾਂ ਕਿਹਾ ਕਿ ਆਪ ਦੇ ’ਸੁਨਹਿਰੀ ਮੁੰਡੇ’ ਦੀ ਇਸ ਸਾਰੇ ਸ਼ਰਮਨਾਕ ਮਾਮਲੇ ਵਿਚ ਸ਼ਮੂਲੀਅਤ ਪੰਜਾਬ ਵਿਚ ਹਰ ਘਰ ਨਮੋਸ਼ੀਜਨਕ ਹੈ। ਉਹਨਾਂ ਕਿਹਾ ਕਿ ਇਸ ਗੱਲ ਦੇ ਪੁਖ਼ਤਾ ਤੇ ਠੋਸ ਸਬੂਤ ਹਨ ਕਿ ਗੋਲਡੀ ਤੇ ਉਹਨਾਂ ਦੇ ਪਿਤਾ ਇਸ ਸਭ ਵਿਚ ਪੂਰੀ ਤਰ੍ਹਾਂ ਸ਼ਾਮਲ ਹਨ। ਉਹਨਾਂ ਕਿਹਾ ਕਿ ਵਿਧਾਇਕ ਵੱਲੋਂਹੁਣ  ਇਹ ਦਾਅਵਾ ਕਰਨਾ ਕਿ ਉਸਦੀ ਆਪਣੇ ਪਿਤਾ ਨਾਲ ਬਣਦੀ ਨਹੀਂ ਹੈ, ਖੋਖਲਾ ਦਾਅਵਾ ਜਾਪਦਾ ਹੈ। ਸਰਦਾਰ ਬਾਦਲ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਉਹਨਾਂ ਕਿਹਾ ਕਿ ਪਹਿਲਾਂ ਤਾਂ ਹੋਰ ਰਾਜਾਂ ਤੋਂ ਪੰਜਾਬ ਆਏ ਆਪ ਆਗੂਆਂ ’ਤੇ 2018 ਵਿਚ ਪੰਜਾਬ ਦੀਆਂ ਧੀਆਂ ਦੀ ਪੱਤ ਲੁੱਟਣ ਦੇ ਦੋਸ਼ ਲੱਗੇ। ਪਰ ਹੁਣ ਸੂਬੇ ਵਿਚੋਂ ਹੀ ਚੁਣੇ ਆਪ ਆਗੂਆਂ ਦੇ ਚੇਹਰੇ ਤੋਂ ਨਕਾਬ ਉਠ ਗਿਆ ਹੈ।

ਸਰਦਾਰ ਬਾਦਲ ਨੇ ਵਿਰਾਸਤ ਏ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਬੀਬੀ ਕਿਰਨਦੀਪ ਕੌਰ ਨੂੰ ਪੰਜਾਬ ਪੁਲਿਸ ਤੇ ਕੇਂਦਰੀ ਬਲਾਂ ਵੱਲੋਂ ਬਹੁਤ ਹੀ ਨਜਾਇਜ਼ ਤੰਗ ਪ੍ਰੇਸ਼ਾਨ ਕਰਨ ਤੇ ਜ਼ਲੀਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਗੈਰ ਕਾਨੂੰਨੀ ਕੰਮਾਂ ਵਿਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਦੇ ਨਾਂ ’ਤੇ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਸਮੇਤ ਮਾਸੂਮ ਸਿੱਖਾਂ ’ਤੇ ਸਰਕਾਰੀ ਦਮਨਕਾਰੀ ਨੀਤੀ ਅਪਣਾ ਰਹੀ ਹੈ । ਉਹਨਾਂ ਕਿਹਾ ਕਿ ਜਿਹਨਾਂ ਨੇ ਕੋਈ ਗੁਨਾਹ ਕੀਤਾ ਹੈ ਉਹਨਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਹਨਾਂ ਦੇ ਨਿਰਦੋਸ਼ ਪਰਿਵਾਰ ਮੈਂਬਰਾਂ ਖਾਸ ਤੌਰ ’ਤੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਤੇ ਜ਼ਲੀਲ ਕਰਨਾ ਕਿਸੇ ਵੀ ਤਰੀਕੇ ਵਾਜਬ ਨਹੀਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਮਾਮਲੇ ਵਿਚ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਸੀਂ ਦੋਗਲੇ ਮਿਆਰ ਅਪਣਾ ਰਹੇ ਹੋ ਜਦੋਂ ਦਾਅਵਾ ਕਰਦੇ ਹੋ ਕਿ ਗੋਲਡੀ ਨੂੰ ਉਸਦੇ ਪਿਤਾ ਦੇ ਗਲਤ ਕੰਮਾਂ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਦੋਂ ਕਿ ਤੁਸੀਂ ਬੀਬੀ ਕਿਰਨਦੀਪ ਕੌਰ ਨੂੰ ਸਜ਼ਾ ਇਸ ਕਰ ਕੇ ਦੇ ਰਹੇ ਹੋ ਕਿਉਂਕਿ ਉਹ ਉਸ ਪਰਿਵਾਰ ਤੋਂ ਹੈ ਜਿਸਦਾ ਮੈਂਬਰ ਸਰਦਾਰ ਦੇ ਹੱਥ ਨਹੀਂ ਆ ਰਿਹਾ।

ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਖਿਲਾਫ ਮੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀਆਂ ਬੇਹੂਦਾ ਟਿੱਪਣੀਆਂ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਜੋ ਵੀ ਭਗਵੰਤ ਮਾਨ ਕਹਿੰਦਾ ਹੈ, ਉਸਦਾ ਜਵਾਬ ਦੇਣ ਦੀ ਲੋੜ ਨਹੀਂ ਹੈ। ਦੁਨੀਆਂ ਉਸਨੂੰ ਤੇ ਉਸਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਜਾਣਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਪੰਜਾਬੀਆਂ ਬਨਾਮ ਬਾਹਰਲਿਆਂ ਦੀ ਪਾਰਟੀ ਦਰਮਿਆਨ ਲੜਾਈ ਕਰਾਰ ਦਿੱਤਾ।

ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੋਵੇਂ ਪੰਜਾਬ ਵਿਚ ਜਨਮੇ ਹਨ ਤੇ ਇਥੇ ਦੇ ਹੀ ਹਨ। ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਵਿਚ ਵਸਿਆ ਹੈ ਤੇ ਉਹਨਾਂ ਲਈ ਕੰਮ ਕਰਦਾ ਹੈ। ਭਾਜਪਾ, ਆਪ ਤੇ ਕਾਂਗਰਸ ਸਭ ਦੇ ਮੁਖੀ ਹੋਰ ਰਾਜਾਂ ਤੋਂ ਹਨ ਤੇ ਇਹ ਪੰਜਾਬ ਅਤੇ ਇਸਦੇ ਸਰੋਤ ਤੇ ਪੈਸੇ ਨੂੰ ਲੁੱਟ ਕੇ ਦਿੱਲੀ, ਗੁਜਰਾਤ, ਕਰਨਾਟਕਾ ਆਦਿ ਵਿਚ ਨਿਵੇਸ਼ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਸੂਬੇ ਤੇ ਇਸਦੇ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਹੋਰ ਕੋਈ ਦਿਲਚਸਪੀ ਨਹੀਂ ਹੈ।ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਅਜਿਹੀ ਪਾਰਟੀ ਦੀ ਲੋੜ ਹੈ ਜਿਸ ਲਈ ਪੰਜਾਬ ਤੇ ਪੰਜਾਬੀਆਂ ਦੇ ਦਿਲ ਧੜਕਦੇ ਹੋਣ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी