ਰੂਸ ਇੱਕ ਸਾਲ ਤੋਂ ਵੱਧ ਸਮੇਂ ਤੋਂ ਯੂਕਰੇਨ ਨਾਲ ਜੰਗ ਦੇ ਮੈਦਾਨ ਵਿੱਚ ਹੈ। ਇਸ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪੱਛਮੀ ਦੇਸ਼ਾਂ ਦੀਆਂ ਨਜ਼ਰਾਂ ਵਿੱਚ ਖਟਕ ਰਹੇ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ‘ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ ਪਰ ਫਿਰ ਵੀ ਉਹ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਸਮੇਂ-ਸਮੇਂ ‘ਤੇ ਪੁਤਿਨ ਨੇ ਪ੍ਰਮਾਣੂ ਹਮਲੇ ਦੀ ਧਮਕੀ ਵੀ ਦਿੱਤੀ ਹੈ। ਇਸ ਦੌਰਾਨ ਰੂਸ ਦੀ ਫੈਡਰਲ ਪ੍ਰੋਟੈਕਸ਼ਨ ਸਰਵਿਸ (ਐਫਐਸਓ) ਦੇ ਸਾਬਕਾ ਕਪਤਾਨ ਗਲੇਬ ਕਾਰਕੁਲੋਵ ਨੇ ਪੁਤਿਨ ਬਾਰੇ ਅਹਿਮ ਖੁਲਾਸੇ ਕੀਤੇ ਹਨ। ਦੱਸਿਆ ਗਿਆ ਹੈ ਕਿ ਪੁਤਿਨ ਕਾਫੀ ਖੌਫ ਵਿੱਚ ਜੀ ਰਹੇ ਹਨ। ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਕਈ ਉਪਾਅ ਲਾਗੂ ਕੀਤੇ ਹਨ।
ਰਿਪੋਰਟ ਮੁਤਾਬਕ ਕਾਰਕੁਲੋਵ ਨੇ ਸੀਕ੍ਰੇਟ ਰੇਲ ਨੈੱਟਵਰਕ, ਵੱਖ-ਵੱਖ ਸ਼ਹਿਰਾਂ ‘ਚ ਬਣੇ ਵਿਸ਼ੇਸ਼ ਦਫਤਰਾਂ ਆਦਿ ਬਾਰੇ ਦੱਸਿਆ ਹੈ। ਗਲੇਬ ਕਾਰਾਕੁਲੋਵ ਨੇ ਰਾਸ਼ਟਰਪਤੀ ਪੁਤਿਨ ਦੇ ਸੰਚਾਰ ਵਿਭਾਗ, ਐਫਐਸਓ, ਰੂਸ ਦੀਆਂ ਸੁਰੱਖਿਆ ਸੇਵਾਵਾਂ ਦੀ ਸਭ ਤੋਂ ਗੁਪਤ ਸ਼ਾਖਾਵਾਂ ਵਿੱਚੋਂ ਇੱਕ ਫੀਲਡ ਯੂਨਿਟ ਵਿੱਚ ਇੱਕ ਕਪਤਾਨ ਅਤੇ ਇੰਜੀਨੀਅਰ ਵਜੋਂ ਸੇਵਾ ਕੀਤੀ। ਇਕ ਇੰਟਰਵਿਊ ‘ਚ ਉਸ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਹਵਾਈ ਜਹਾਜ਼ ‘ਚ ਸਫਰ ਕਰਨ ਤੋਂ ਬਚਣਾ ਪਸੰਦ ਕਰਦੇ ਹਨ ਅਤੇ ਇਕ ਗੁਪਤ ਰੇਲਗੱਡੀ ‘ਚ ਸਫਰ ਕਰਦੇ ਹਨ ਜੋਕਿ ਇਕ ਆਮ ਰੇਲਗੱਡੀ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਕਾਰਾਕੁਲੋਵ ਨੇ ਪੁਤਿਨ ਨੂੰ ਜੰਗ ਅਪਰਾਧੀ ਕਿਹਾ ਹੈ। ਉਸਨੇ ਕਿਹਾ, “ਮੈਂ ਇਸ ਆਦਮੀ ਨੂੰ ਜੰਗੀ ਅਪਰਾਧੀ ਮੰਨਦਾ ਹਾਂ। ਇਸ ਜੰਗ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ।