ਜੰਡਿਆਲਾ ਗੁਰੂ (ਸੋਨੂੰ ਮਿਗਲਾਨੀ)- ਅੱਜ ਦੇ ਸਮੇਂ ਵਿਚ ਗ਼ਰੀਬ ਵਿਅਕਤੀ ਲਈ ਮਹਿੰਗੇ ਹਸਪਤਾਲ ਇਲਾਜ ਕਰਵਾਉਣਾ ਮੁਸ਼ਕਿਲ ਹੋ ਗਿਆ ਹੈ ਚਾਹੇ ਉਹ ਹਸਪਤਾਲ ਗੁਰੂਆਂ ਦੇ ਨਾਮ ਤੇ ਹੀ ਕਿਉ ਨਾ ਬਣਾਇਆ ਗਿਆ ਹੋਵੇ। ਪੱਤਰਕਾਰਾਂ ਨਾਲ਼ ਗੱਲਬਾਤ ਦੋਰਾਨ ਦਿਹਾੜ੍ਹੀਦਾਰ ਮਜ਼ਦੂਰ ਸੁਖਦੇਵ ਸਿੰਘ ਮੁਹੱਲਾਂ ਸ਼ੇਖੂਪੂਰਾ ਨੇ ਦੱਸਿਆ ਕਿ ਉਸਦੀ ਪਤਨੀ ਕਰੀਬ 15 ਦਿਨ ਤੋਂ ਗੁਰੂ ਰਾਮਦਾਸ ਹਸਪਤਾਲ ਰਸੌਲੀ ਤੋਂ ਪੀੜਤ ਦਾਖਿਲ ਹੈ ਅਤੇ ਰੋਜ਼ਾਨਾ 1500 ਰੁਪਏ ਦੇ ਕਰੀਬ ਖ਼ਰਚਾ ਹੈ। ਉਸਦਾ ਬਾਪ ਵੀ ਘਰ 7 ਸਾਲ ਤੋਂ ਮੰਜੇ ਤੇ ਪਿਆ ਹੈ ਇਕ ਨੋਜਵਾਨ ਬੇਟਾ ਨਸ਼ੇੜੀ ਹੈ। ਉਸਨੇ 2 ਮਹੀਨੇ ਪਹਿਲਾਂ ਘਰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਸੀ। ਹਸਪਤਾਲ ਮਾਂ ਕੋਲ ਵਿਆਹੀ ਹੋਈ ਲੜਕੀ ਉਸਦਾ ਧਿਆਨ ਰੱਖ ਰਹੀ ਹੈ। ਸੁਖਦੇਵ ਸਿੰਘ ਨੇ ਮੀਡੀਆ ਰਾਹੀਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਸਦੀ ਮਾਲੀ ਸਹਾਇਤਾ ਕੀਤੀ ਜਾਵੇ।