ਵਾਸ਼ਿੰਗਟਨ : ਮੈਰੀਲੈਂਡ ਵਿੱਚ 6 ਹਾਈਵੇਅ ਕਾਮਿਆਂ ਦੀ ਬੁੱਧਵਾਰ ਨੂੰ ਮੌਤ ਹੋ ਗਈ ਜਦੋਂ ਇੱਕ ਕਾਰ ਇੱਕ ਵਰਕ ਜ਼ੋਨ ਵਿੱਚ ਦਾਖਲ ਹੋ ਗਈ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਦੁਪਹਿਰ 12:40 ਵਜੇ ਦੇ ਕਰੀਬ ਵਾਪਰਿਆ। ਰਾਜ ਪੁਲਿਸ ਨੇ ਦੱਸਿਆ ਕਿ ਮਾਰੇ ਗਏ 6 ਲੋਕ ਰਾਜ ਮਾਰਗ ਨਿਰਮਾਣ ਪ੍ਰੋਜੈਕਟ ‘ਤੇ ਠੇਕੇ ‘ਤੇ ਕੰਮ ਕਰਨ ਵਾਲੇ ਕਰਮਚਾਰੀ ਸਨ। ਪੁਲਿਸ ਨੇ ਦੱਸਿਆ ਕਿ ਡਰਾਈਵਰ ਜਿਸ ਦੀ ਪਛਾਣ ਨਹੀਂ ਦੱਸੀ ਗਈ ਸੀ, ਨੂੰ ਡਾਕਟਰੀ ਇਲਾਜ ਲਈ ਆਰ ਐਡਮਜ਼ ਕਾਉਲੀ ਸ਼ੌਕ ਟਰੌਮਾ ਸੈਂਟਰ ਲਿਜਾਇਆ ਗਿਆ।
ਸ਼ੁਰੂਆਤੀ ਜਾਂਚ ਦੇ ਅਨੁਸਾਰ, ਇੱਕ ਭੂਰੇ ਰੰਗ ਦੀ ਕਾਰ ਹਾਈਵੇਅ ‘ਤੇ ਵਰਕ ਜ਼ੋਨ ਵਿਚ ਦਾਖ਼ਲ ਹੋ ਗਈ ਅਤੇ ਉਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਈ। ਐਮਰਜੈਂਸੀ ਮੈਡੀਕਲ ਸੇਵਾ ਦੇ ਕਰਮਚਾਰੀਆਂ ਨੇ ਜ਼ਖ਼ਮੀਆਂ ਵਿਚੋਂ 6 ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ।