ਅਮਰੀਕਾ ਵਿੱਚ, ਜੇਕਰ ਤੁਸੀਂ ਟੂਰਿਸਟ ਵੀਜ਼ਾ ਜਾਂ ਬਿਜ਼ਨੈਸ ਵੀਜ਼ਾ ‘ਤੇ ਹੋ, ਤਾਂ ਯਾਤਰੀਆਂ ਨੂੰ ਨੌਕਰੀਆਂ ਕਰਨ ਤੇ ਇੰਟਰਵਿਊ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਫੈਡਰਲ ਏਜੰਸੀ ਨੇ ਕਿਹਾ ਹੈ ਕਿ ਵਿਅਕਤੀਗਤ ਤੌਰ ‘ਤੇ ਯਾਤਰਾ ਕਰਨ ਵਾਲੇ ਲੋਕ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ। ਹਾਲਾਂਕਿ, ਨੌਕਰੀ ਲੈਣ ਤੋਂ ਪਹਿਲਾਂ, ਉਨ੍ਹਾਂ ਨੂੰ ਆਪਣਾ ਵੀਜ਼ਾ ਸਟੇਟਸ ਬਦਲਣਾ ਪਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਨੌਕਰੀ ਚਲੀ ਜਾ ਸਕਦੀ ਹੈ।
ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਏਜੰਸੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਪੁੱਛਿਆ ਕਿ ਕੀ ਉਹ ਬੀ1 ਤੇ ਬੀ2 ਵੀਜ਼ਾ ਸਥਿਤੀ ‘ਤੇ ਨੌਕਰੀਆਂ ਦੀ ਭਾਲ ਕਰ ਸਕਦੇ ਹਨ, ਜਿਸ ਦਾ ਜਵਾਬ ਹਾਂ ਹੈ। ਇਸ ਵੀਜ਼ੇ ‘ਤੇ, ਨਵੀਂ ਨੌਕਰੀ ਤੇ ਇੰਟਰਵਿਊ ਦੀ ਖੋਜ ਦੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।