ਤਰਨਤਾਰਨ(ਬੇਗੇਪੁਰ)ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਾਣੋਚਾਹਲ ਵਿਖੇ ਗੁਰੂਦੁਆਰਾ ਬਾਬਾ ਰਾਮ ਜੋਗੀ ਪੀਰ ਜੀ ਵਿਖੇ ਜ਼ਿਲ੍ਹੇ ਦੇ 16 ਜੋਨਾ ਦਾ ਡੈਲੀਗੇਟ ਇਜਲਾਸ ਕੀਤਾ ਗਿਆ। ਜਿਸ ਵਿਚ ਸਰਬਸੰਮਤੀ ਨਾਲ ਜਥੇਬੰਦੀ ਦੇ ਆਗੂਆਂ ਨੇ ਪਹਿਲੇ ਤਿੰਨ ਸਾਲਾਂ ਦੇ ਕੰਮ ਦੇਖਦੇ ਹੋਏ ਆਪਣਾ ਵਿਸ਼ਵਾਸ ਜਤਾਉਂਦੇ ਹੋਏ ਦੂਜੀ ਵਾਰ ਸ੍ਰ ਸਤਨਾਮ ਸਿੰਘ ਮਾਨੋਚਾਹਲ ਨੂੰ ਜ਼ਿਲ੍ਹਾ ਪ੍ਰਧਾਨ ਦਾ ਆਹੁਦੇਦਾਰ ਚੁਣਿਆ,ਸਲਾਹਕਾਰ ਲਖਵਿੰਦਰ ਸਿੰਘ ਪਲਾਸੌਰ ਅਤੇ ਵਲੰਟੀਅਰ ਵਿੰਗ ਦੇ ਆਗੂ ਸਲਵਿੰਦਰ ਸਿੰਘ ਡਾਲੇਕੇ ਨੂੰ ਚੁਣਿਆ ਗਿਆ।ਪੂਰਾ ਦਿਨ ਚੱਲੇ ਇਜਲਾਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣਾ ਪੱਖ ਰੱਖਿਆ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ ਕੀਤੇ ਕੰਮਾਂ ਦੀ ਰਿਪੋਰਟ ਹਰਪ੍ਰੀਤ ਸਿੰਘ ਸਿੱਧਵਾਂ ਵੱਲੋਂ ਪੂਰੀ ਪੜੀ ਗਈ। ਜਿਸ ਵਿਚ ਕੀਤੇ ਗਏ ਕੰਮ ਅਤੇ ਕਮੀਆਂ ਵਾਲੇ ਪੱਖ ਵੀ ਰੱਖੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਆਗੂ ਸਤਨਾਮ ਸਿੰਘ ਪੰਨੂੰ, ਸੀਨੀਅਰ ਮੀਤ ਪ੍ਰਧਾਨ ਸਲਵਿੰਦਰ ਸਿੰਘ ਚੁਤਾਲਾ, ਸੂਬਾ ਸਗੰਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਦੀ ਥਾਂ ਹੋਰ ਬੋਝ ਪਾਇਆ ਜਾ ਰਿਹਾ ਹੈ ਅਤੇ ਧੱਕੇ ਨਾਲ ਆਪਣੇ ਫੈਸਲੇ ਦੇਸ਼ ਦੇ ਲੋਕਾਂ ਤੇ ਥੋਪੇ ਜਾ ਰਹੇ ਹਨ ਜਿਵੇਂ ਬਿਜਲੀ ਸੋਧ ਬਿੱਲ 2020 ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਨਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਅਤੇ ਹਰਿਆਣੇ ਨੂੰ ਬਾਹਰ ਕਰਨਾ, ਕਾਰਪੋਰੇਟ ਘਰਾਣਿਆਂ ਦਾ ਕਰਜਾ ਮੁਆਫ਼ ਕਰਨਾ, ਸਰਕਾਰ ਅਦਾਰਿਆਂ ਤੇ ਕਾਰਪੋਰੇਟ ਜਗਤ ਨੂੰ ਕਾਬਜ਼ ਕਰਨ ਦੀ ਕੋਸ਼ਿਸ਼ ਕਰਨਾ ਅਤੇ ਕੀਤੇ ਵਾਅਦਿਆਂ ਤੋਂ ਸਾਫ਼ ਮੁਕਰਨਾ ਅਜਿਹੇ ਬਹੁਤ ਸਾਰੇ ਮਸਲੇ ਨੇ ਜੋਂ ਦੇਸ਼ ਦੇ ਲੋਕਾਂ ਦੇ ਵਿਰੋਧੀ ਹਨ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਵਿਰੋਧ ਵਿਚ 12 ਸਤੰਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ MP ਅਤੇ MLA ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਪ੍ਰੈੱਸ ਨੋਟ ਜਾਰੀ ਕਰਦਿਆਂ ਕੁਲਦੀਪ ਸਿੰਘ ਬੁੱਘਾ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਹੱਕੀ ਮੰਗਾਂ ਲਈ ਵੱਡੇ ਪੱਧਰ ਤੇ ਸਘੰਰਸ਼ ਕਰਾਗੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਖੋਹ ਕੇ ਆਪਣੇ ਮਾਲਕੀ ਹੱਕ ਦਿਵਾਏ ਜਾਣਗੇ ਅਤੇ ਪੰਜਾਬ ਤੇ ਭਾਰਤ ਦੇ ਲੋਕਾਂ ਨੂੰ ਲਾਮਬੰਦ ਕਰਾਂਗੇ ਅਤੇ ਕਿਸੇ ਵੀ ਕੀਮਤ ਤੇ ਦੱਬੇ-ਕੁਚਲੇ ਲੋਕਾਂ ਨਾਲ ਸਰਕਾਰ ਨੂੰ ਧੱਕਾ ਨਹੀਂ ਕਰਨ ਦਿਆਂਗੇ ਅਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਲੋਕਾਂ ਸਾਹਮਣੇ ਲਿਆਵਾਂਗੇ। ਇਸ ਵਿਸ਼ੇਸ਼ ਇਜਲਾਸ ਵਿੱਚ ਪਹੁੰਚੇ ਆਗੂ ਸਰਵਨ ਸਿੰਘ ਵਲੀਪੁਰ, ਗੁਰਮੇਜ ਸਿੰਘ ਰੂੜੇਆਸਲ, ਅਮਰੀਕ ਸਿੰਘ ਜੰਡੋਕੇ, ਕੁਲਵਿੰਦਰ ਸਿੰਘ ਵਾਂ, ਨਿਰਵੈਲ ਸਿੰਘ ਬੁੱਘਾ, ਮੰਗਲ ਸਿੰਘ ਨੰਦਪੁਰ, ਭੁਪਿੰਦਰ ਸਿੰਘ ਮਾਨੋਚਾਹਲ, ਬਲਵਿੰਦਰ ਸਿੰਘ ਮਾਨੋਚਾਹਲ, ਸਰੂਪ ਸਿੰਘ ਲੋਹਕਾ, ਸਕੱਤਰ ਸਿੰਘ ਕੱਦਗਿੱਲ, ਦਾਰਾ ਸਿੰਘ ਸਰਹਾਲੀ, ਪਰਮਜੀਤ ਸਿੰਘ ਚੰਬਲ, ਸਤਨਾਮ ਸਿੰਘ ਚੁਤਾਲਾ, ਜਗੀਰ ਸਿੰਘ ਚੁਤਾਲਾ,ਬੀਬੀ ਕੁਲਵਿੰਦਰ ਕੌਰ ਵਲੀਪੁਰ,ਜਸਬੀਰ ਕੌਰ ਬੁੱਘਾ, ਮਨਜੀਤ ਕੌਰ ਬੁੱਘਾ ਆਦਿ ਹਾਜ਼ਰ ਸਨ।