ਵਾਸ਼ਿੰਗਟਨ (ਰਾਜ ਗੋਗਨਾ )—ੳਲੰਪਿਕ ਚੈਂਪੀਅਨ ਅਤੇ ਲਿੰਗ ਇਕੁਇਟੀ ਐਡਵੋਕੇਟ ਜੋ ਅਮਰੀਕਾ ਦੇਸ਼ ਦੇ ਸਰਬ-ਉੱਚ 17 ਨਾਗਰਿਕਾ ਦੇ ਕੀਤੇ ਗਏ ਸਨਮਾਨ ਵਿੱਚ ਇਕ ਨਾਮਵਾਰ ਫੁੱਟਬਾਲ ਸਟਾਰ ਮੇਗਨ ਰੈਪਿਨੋ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਰਾਸ਼ਟਰਪਤੀ ਮੈਡਲ ਆਫ ਫਰੀਡਮ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਜੋਅ ਬਿਡੇਨ ਨੇ ਇਹ ਸਨਮਾਨ ਵੀਰਵਾਰ ਨੂੰ ਫ੍ਰੀਡਮ, ਜੋ ਦੇਸ਼ ਦਾ ਸਰਵਉੱਚ ਨਾਗਰਿਕ ਹੋਵੇ ਉਸ ਦੇ ਵਜੋਂ ਰਾਸ਼ਟਰਪਤੀ ਨੇ ਉਸ ਦੇ ਗਲੇ ਵਿੱਚ ਮੈਡਲ ਪਾ ਕੇ ਸਨਮਾਨ ਕੀਤਾ ਗਿਆ। ਫੁੱਟਬਾਲ ਸਟਾਰ ਰੈਪਿਨੋ ਸਨਮਾਨ ਸਮਾਰੌਹ ਵਿੱਚ 17 ਨਾਗਰਿਕਾ ਵਿੱਚ ਸ਼ਾਮਲ ਸੀ। ਰੈਪਿਨੋ
ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਫੁਟਬਾਲ ਖਿਡਾਰਨ ਹੈ ਅਤੇ ਸਿਰਫ਼ 6 ਮਹਿਲਾ ਐਥਲੀਟਾਂ ਜਾਂ ਕੋਚਾਂ ਵਿੱਚੋਂ ਉਹ ਇੱਕ ਹੈ।ਰਾਸ਼ਟਰਪਤੀ ”ਬਿਡੇਨ ਨੇ ਪੁਰਸਕਾਰ ਸਮਾਰੋਹ ਵਿੱਚ ਕਿਹਾ ਕਿ, ਵ੍ਹਾਈਟ ਹਾਊਸ. “ਉਸਨੇ ਸਾਡੀ ਫੁਟਬਾਲ ਟੀਮ ਜਾਂ ਕਿਸੇ ਵੀ ਫੁਟਬਾਲ ਟੀਮ ਵਿੱਚ ਕਿਸੇ ਵੀ ਵਿਅਕਤੀ ਲਈ ਸ਼ਾਇਦ ਸਭ ਤੋਂ ਮਹੱਤਵਪੂਰਨ ਜਿੱਤ ਲਈ ਤਬਦੀਲੀ ਦੀ ਅਗਵਾਈ ਕਰਨ ਵਿੱਚ ਮਦਦ ਕੀਤੀ ਹੈ। ਰੈਪਿਨੋ 2006 ਤੋਂ ਅਮਰੀਕੀ ਮਹਿਲਾ ਰਾਸ਼ਟਰੀ ਟੀਮ ਦੀ ਮੈਂਬਰ ਰਹੀ ਹੈ ਅਤੇ ਉਸਨੇ ਟੀਮ ਨੇ ਦੋ ਓਲੰਪਿਕ ਤਗਮੇ ਅਤੇ ਦੋ ਵਿਸ਼ਵ ਕੱਪ ਚੈਂਪੀਅਨਸ਼ਿਪ ਜਿੱਤੀਆਂ ਸਨ।ਮੈਦਾਨ ਤੋਂ ਬਾਹਰ, ਉਸਨੇ ਔਰਤਾਂ ਦੀਆਂ ਖੇਡਾਂ ਵਿੱਚ ਸਮਾਨਤਾ ਅਤੇ ਬਰਾਬਰੀ ਲਈ ਆਪਣੇ ਯੋਗਦਾਨ ਲਈ ਆਪਣਾ ਨਾਮ ਬਣਾਇਆ ਹੈ। ਵੀਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਮੇਗਨ ਰੈਪਿਨੋ ਨੂੰ ਆਜ਼ਾਦੀ ਦਾ ਰਾਸ਼ਟਰਪਤੀ ਮੈਡਲ ਦਿੱਤਾ ਸੀ।