ਖੁਸ਼ਬੂ ਪੰਜਾਬ ਦੀ

Latest news
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु

” ਯੂਰਪ ਵਿੱਚ ਧੂਮ ਮਚਾਉਣ ਤੋਂ ਬਾਅਦ ਹੁਣ ਇੰਗਲੈਂਡ ‘ਚ ਬਾਡੀ ਬਿਲਡਿੰਗ ਦੀ ਦੁਨੀਆਂ ਵਿੱਚ 30 ਜੁਲਾਈ ਨੂੰ ਤਹਿਲਕਾ ਮਚਾਉਣ ਜਾ ਰਿਹਾ ਵਿਸ਼ਵ ਚੈਂਪੀਅਨ ਸੰਦੀਪ ਕੁਮਾਰ “

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)” ਪੰਜਾਬੀ ਪੂਰੀ ਦੁਨੀਆ ਦੇ ਜਿਸ ਮਰਜ਼ੀ
ਕੋਨੇ ਵਿੱਚ ਜਾ ਕੇ ਰਹਿਣ ਲੱਗ ਜਾਣ,ਪਰ ਇਹ ਆਪਣੀ ਸਖ਼ਤ ਮਹਿਨਤ,ਲਗਨ ਅਤੇ ਹਿਮੰਤ ਸਦਕਾ
ਇੱਕ ਨਾ ਇੱਕ ਮੁਕਾਮ ਹਾਸਲ ਕਰ ਲੈਂਦੇ ਹਨ,ਅਜਿਹਾ ਹੀ ਇਟਲੀ ਦੀ ਧਰਤੀ ਤੇ ਪਛਿਲੇ ਇੱਕ
ਦਹਾਕੇ ਤੋਂ ਸਖ਼ਤ ਮਿਹਨਤ ਤੇ ਫ਼ੌਲਾਦੀ ਹੌਸਲੇ ਨਾਲ ਆਪਣੇ ਸਰੀਰ ਨੂੰ ਰੇਸ਼ਮ ਵਾਂਗਰ
ਗੁੰਦ ਰਿਹਾ ਨੌਜਵਾਨ ਸੰਦੀਪ ਕੁਮਾਰ  ਭੂਤਾਂ,ਸੰਦੀਪ ਕੁਮਾਰ ਭੂਤਾਂ ਨੇ ਇਟਾਲੀਅਨ
ਪੰਜਾਬੀ ਪ੍ਰੈੱਸ ਕੱਲਬ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ
ਨੇ ਸਾਲ 2021 ਵਿੱਚ ਸਲੋਵੇਨੀਆ ਵਿਖੇ ਹੋਈ ਵਿਸ਼ਵ ਚੈਂਪੀਅਨਸਿੱਪ  ਵਿੱਚ ਦੁਨੀਆਂ ਭਰ
ਦੇ ਪ੍ਰਤੀਯੋਗੀਆਂ ਨੇ ਭਾਗ ਲਿਆ ਸੀ,ਪਰ ਸੋਨ ਤਮਗੇ ਦਾ ਹੱਕਦਾਰ ਪ੍ਰਮਾਤਮਾ ਦੀ ਨਜ਼ਰ
ਸਵੱਲੀ ਨਾਲ ਉਹ ਹੀ ਬਣ ਸਕਿਆ ਸੀ,ਉਸ ਨੇ ਅੱਗੇ ਦੱਸਆਿ ਕਿ ਇਸ ਮਹੀਨੇ ਦੀ 30 ਜੁਲਾਈ
ਨੂੰ ਇੰਗਲੈਂਡ ਦੇ ਲੰਡਨ ਵਿਖੇ ਹੋ ਰਹੇ ਬਾਡੀ ਬਿਲਡਿੰਗ ਮੁਕਾਬਲਆਿਂ ਵਿੱਚ ਭਾਗ ਦਾ
ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ।ਇਹ ਸਭ ਕੁਝ ਅਮਰੀਕਾ ਨਿਵਾਸੀ ਸ਼ੇਰੂ ਕਲਾਸਿਕ
(ਆਈਐਫਐਫਬੀ ਪ੍ਰਮੋਟਰ ਇਟਲੀ) ਭਰਾ ਦੀ ਬਦੌਲਤ ਅਤੇ ਦੇਖ ਰੇਖ ਹੇਠ ਹੋਇਆ ਹੈ। ਇਸ
ਮੁਕਾਬਲੇ ਵਿੱਚ ਉਹ ਭਾਰਤ ਸਮੇਤ ਇਟਲੀ ਵਲੋਂ ਵੀ ਉਮੀਦਵਾਰੀ ਕਰੇਗਾ ਜਿਸ ਪ੍ਰਤੀ ਉਸ ਨੂੰ
ਡੂੰਘੀ ਆਸ ਹੈ ਕਿ ਇਹ ਮੁਕਾਬਲਾ ਉਹੀ ਜਿੱਤ ਕੇ ਆਵਾਂਗੇ, ਦੱਸਣਯੋਗ ਹੈ ਸੰਦੀਪ ਕੁਮਾਰ
ਭੂਤਾਂ ਨੂੰ ਉਸ ਦੀ ਖੇਡ ਦੀ ਬਦੌਲਤ ਇਟਲੀ ਦੇ ਗੁਰਦੁਆਰਾ ਸਾਹਬਿ ਵਲੋਂ ਸਨਮਾਨਤ ਵੀ
ਕੀਤਾ ਜਾ ਚੁੱਕਾ ਹੈ, ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸੰਬਧਤ ਸੰਦੀਪ ਕੁਮਾਰ ਭੂਤਾਂ ਦੀ
ਬਾਡੀ ਬਿਲਡਿੰਗ ਮੁਕਾਬਲੇ ਬਾਜ਼ੀ ਨਾਲ ਜਿੱਥੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਣ
ਮਹਸਿੂਸ ਹੋ ਰਹਿਾ ਹੈ ਉੱਥੇ ਇਸ ਦੇ ਨਾਲ -ਨਾਲ ਇਟਲੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਦਾ
ਨਾਂ ਵੀ ਰੌਸ਼ਨ ਹੋ ਰਿਹਾ ਹੈ, ਕਿਉਂਕਿ ਉਸ ਨੇ ਕਈ ਇਟਾਲੀਅਨ ਕਹਿੰਦੇ ਕਹਾਉਂਦੇ ਬਾਡੀ
ਬਲਿਡਰਾਂ ਨੂੰ ਪਛਾੜਦਿਆਂ ਮੁਕਾਬਲੇ ਜਿੱਤ ਕੇ ਕਈ ਖ਼ਿਤਾਬ ਹਾਸਲ ਕਰ ਲਏ ਹਨ।ਹਾਲ ਹੀ
ਵਿੱਚ ਉਸ ਨੇ ਰਾਜਧਾਨੀ ਰੋਮ ਹੋਏ ਬਿਲਡਿੰਗ ਮੁਕਾਬਲੇ ਵਿੱਚ ਆਪਣੇ ਮਿਹਨਤ ਦਾ ਲੋਹਾ
ਮੰਨਵਾਇਆ ਹੈ,ਸੰਦੀਪ ਕੁਮਾਰ ਭੂਤਾਂ ਨੇ ਗੁੰਦਵਾਂ ਸਰੀਰ ਕੁਦਰਤੀ ਖੁਰਾਕ ਤੇ ਮਿਹਨਤ ਨਾਲ
ਬਣਾਇਆ ਹੈ ਜਿਸ ਦੇ ਲਈ ਸਾਰੇ ਪਾਸੇ ਖੇਡ ਖੇਤਰ ਦੇ ਮਹਾਰਾਥੀ ਉਸ ਦੀ ਮਿਹਨਤ ਤੇ ਲਗਨ ਦਾ
ਲੋਹਾ ਮੰਨਦੇ ਹਨ।ਉਮੀਦ ਪ੍ਰਗਟਾਈ ਜਾ ਰਹੀ ਹੈ ਇਹ ਨੌਜਵਾਨ 30 ਜੁਲਾਈ ਨੂੰ ਇੰਗਲੈਂਡ
ਵਿੱਚ ਆਪਣੀ ਜਿੱਤ ਦਾ ਝੰਡੇ ਗੱਡਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਸੀਨਾ ਮਾਣ ਨਾਲ
ਦੁੱਗਣਾ ਕਰੇਗਾ।

Loading

Scroll to Top