ਵਰਜੀਨੀਆ ਸੂਬੇ ਦੇ ਸ਼ਹਿਰ ਨਿਊਪੋਰਟ ਨਿਊਜ਼ ਲੁਟੇਰਿਆਂ ਵੱਲੋ ਇਕ ਸੇਵਨ ਇਲੈਵਨ ਸਟੋਰ ਦੇ ਭਾਰਤੀ ਮੂਲ ਦੇ ਮਾਲਿਕ ਅਤੇ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ 

ਵਰਜੀਨੀਆ (ਰਾਜ ਗੋਗਨਾ )—ਬੀਤੀ ਰਾਤ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸ਼ਹਿਰ  ਨਿਊਪੋਰਟ ਨਿਊਜ਼ ਵਿਖੇਂ ਕੁਝ ਲੁਟੇਰਿਆਂ ਵੱਲੋ ਅਸਲੇ ਦੀ ਨੋਕ ਤੇ ਲੁੱਟ ਦੇ ਇਰਾਦੇ ਨਾਲ ਦਾਖਿਲ ਹੋ ਕੇ  ਸੇਵਨ ਇਲੈਵਨ ਨਾਮੀ ਇਕ ਸਟੋਰ ਚ’ ਕੰਮ ਕਰਦੇ ਮਾਲਿਕ ਸਮੇਤ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇੱਕ ਵਿਅਕਤੀ ਲੁੱਟ ਦੇ ਇਰਾਦੇ ਨਾਲ ਸੇਵਨ ਇਲੈਵਨ ਨਾਂ ਦੇ ਸਟੋਰ ਚ’ ਦਾਖਿਲ ਹੋਏ ਅਤੇ  ਸੇਵਨ ਇਲੈਵਨ ਸਟੋਰ ਦੇ ਮਾਲਕ 52 ਸਾਲਾ ਗੁਜਰਾਤੀ ਮੂਲ ਦੇ ਭਾਰਤੀ ਜਿਸ ਦਾ ਨਾਂ ਪ੍ਰਿਆਸ ਪਟੇਲ ਸੀ ਅਤੇ ਉਸਦੇ ਨਾਲ ਕੰਮ ਕਰਦੇ 35 ਸਾਲਾ ਕਰਮਚਾਰੀ ਲੋਗਨ ਐਡਵਰਡ ਥਾਮਸ ਦੀ ਗੋਲੀਆਂ  ਮਾਰ ਕੇ ਹੱਤਿਆ ਕਰ ਦਿੱਤੀ।ਇਹ ਘਟਨਾ ਬੀਤੀ ਰਾਤ ਲਗਭਗ 11:45 ਦੇ ਕਰੀਬ ਵਾਪਰੀ ਇੰਨਾਂ ਦੋਨਾਂ ਨੂੰ ਸਟੋਰ ਦੇ ਅੰਦਰ ਹੀ ਗੋਲੀਆਂ ਮਾਰੀਆਂ ਗਈਆਂ ਜਿੰਨਾਂ ਦੀ ਸਟੋਰ ਦੇ ਅੰਦਰ ਹੀ ਮੌਕੇ ਤੇ ਮੋਤ ਹੋ ਗਈ। ਪੁਲਿਸ ਵੱਲੋ ਕੈਮਰਿਆਂ ਦੀ ਫੁਟੇਜ ਦੇਖਣ ਤੇ ਲੁਟੇਰੇ ਸਟੋਰ ਅੰਦਰ ਦਾਖਲ ਹੁੰਦੇ ਸਾਰ ਹੀ ਉੱਥੇ ਦੇ ਕਰਮਚਾਰੀ ਐਡਵਰਡ ਥੋਮਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਕੋਲੋ  ਪੈਸਿਆਂ ਦੀ ਮੰਗ ਕੀਤੀ ਉੱਥੇ ਹੀ ਮੋਜੂਦ ਸਟੋਰ ਮਾਲਕ ਪ੍ਰਿਆਸ ਪਟੇਲ ਨੇ ਆਪਣੇ ਕਰਮਚਾਰੀ ਥੋਮਸ ਨੂੰ ਬਚਾਉਣ ਦਾ ਯਤਨ ਕੀਤਾ ਪਰ ਲੁਟੇਰਿਆਂ ਨੇ ਦਿਨਾਂ ਨੂੰ ਗੋਲੀਆਂ ਮਾਰ ਕੇ ਉਹਨਾ ਦੀ ਹੱਤਿਆ ਕਰ ਦਿੱਤੀ ਜਿੰਨਾਂ  ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਜਾਂਦੇ ਹੋਏ ਸਟੋਰ ਦਾ ਕੈਸ਼ ਬੋਕਸ ਅਤੇ ਕੁਝ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ, ਲੱਗੇ ਹੋਏ ਸੀਸ਼ੀਟੀਵੀ ਕੈਮਰਿਆ ਚ’ ਕੈਦ ਹੋਈ ਇਸ ਘਟਨਾ ਚ’ ਸਟੋਰ ਤੇ ਅਚਾਨਕ ਇੱਕ ਗਾਹਕ ਆਇਆ, ਜਿਸ ਨੇ 911 ‘ਤੇ ਪੁਲਿਸ ਨੂੰ ਕਾਲ ਕੀਤੀ।ਬਾਅਦ ਵਿੱਚ ਪੁਲਿਸ ਨੇ ਦੇਖਿਆ ਦੋ ਲਾਸ਼ਾਂ ਸਟੋਰ ਦੇ ਅੰਦਰ ਪਈਆਂ ਸਨ। ਜਿੰਨਾ ਦੀ ਸ਼ਨਾਖਤ ਭਾਰਤੀ ਮੂਲ ਦੇ ਸਟੋਰ ਮਾਲਕ ਪ੍ਰਿਆਸ ਪਟੇਲ ਅਤੇ ਉਸ ਦੇ ਕਰਮਚਾਰੀ ਐਡਵਰਡ ਥਾਮਸ ਦੀਆ ਸਨ।ਮ੍ਰਿਤਕ  ਸਟੋਰ ਮਾਲਕ “ਪ੍ਰੇਅਸ ਪਟੇਲ 20 ਸਾਲ ਤੋ ਇਹ ਸਟੋਰ ਚਲਾ ਰਿਹਾ ਸੀ। ਉਸ ਦਾ ਭਾਰਤ ਤੋ ਪਿਛੋਕੜ ਗੁਜਰਾਤ ਦੇ ਸ਼ਹਿਰ ਆਨੰਦ ਨਾਲ ਸੀ।

 

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी