ਲੁਧਿਆਣਾ (ਰਛਪਾਲ ਸਹੋਤਾ)- ਬਾਣੀ ਇੰਨਕਲੇਵ ਨੇੜੇ ਰੇਲਵੇ ਕਲੋਨੀ ਪਿੰਡ ਮਾਣਕਵਾਲ ਵਿਖੇ 6 ਜੂਨ ਤੋਂ 2 ਜੁਲਾਈ ਤੱਕ ਲੱਗ ਰਹੇ ਵਿੰਗਸ ਸਮਰ ਕੈਂਪ ਦਾ ਪੋਸਟਰ ਪਲਾਇਨਿੰਗ ਬੋਰਡ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ ਨੇ ਜਾਰੀ ਕੀਤਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਦਾਰ ਸੋਖੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਤਿੰਨ ਸਾਲ ਤੋਂ ਪੰਦਰਾਂ ਸਾਲ ਦੀ ਉਮਰ ਦੇ ਬੱਚਿਆਂ ਨੂੰ ਦਸਤਾਰ ਸਿਖਲਾਈ, ਭੰਗੜਾ, ਡਾਂਸ,ਨੇਲ ਐਂਡ ਮਹਿੰਦੀ, ਇੰਗਲਿਸ਼ ਸਪੀਕਿੰਗ,ਯੋਗਾ, ਧਿਆਨ ਲਗਾਉਣਾ, ਰੰਗੋਲੀ,ਕਲਾ ਅਤੇ ਸਿਲਪਾਕਾਰੀ, ਮੋਮਬੱਤੀਆਂ ਬਣਾਉਣਾ,ਥਿਏਟਰ ਪੰਜਾਬ ਹਿਸਟਰੀ,ਟੇਬਲ ਮੈਨਰ ਅਤੇ ਬੱਚਿਆਂ ਨੂੰ ਆਪਣੀ ਕਲਾ ਵਿੱਚ ਧਿਆਨ ਲਗਾਉਣਾ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਅਤੇ ਜਾਣਕਾਰੀ ਦਿੱਤੀ ਜਾਵੇਗੀ ਓਹਨਾਂ ਕਿਹਾ ਕਿ ਜਿਥੇ ਅੱਜ ਦੇ ਸਮਾਜ ਵਿਚ ਬੱਚਿਆਂ ਨੂੰ ਇਕ ਮੌਬਾਇਲ ਸਹਾਰੇ ਛੱਡ ਦਿੱਤਾ ਜਾਂਦਾ ਹੈ ਜੋ ਬੱਚਿਆਂ ਨੂੰ ਮਾੜੇ ਪ੍ਰਭਾਵਾਂ ਵੱਲ ਜਲਦੀ ਖਿਚਦਾ ਹੈ ਇਸ ਸਮੇਂ ਬੱਚਿਆਂ ਨੂੰ ਸਕੂਲਾਂ ਵਿਚ ਛੁੱਟੀਆਂ ਹੋਣ ਕਾਰਨ ਬੱਚਿਆਂ ਨੂੰ ਚੰਗੀ ਸੋਚ ਨਾਲ ਜੋੜਨ ਦਾ ਇਹ ਸਮਰ ਕੈਂਪ ਰਾਹੀਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ ਇਸ ਮੌਕੇ ਵਿੰਗਸ ਸਮਰ ਕੈਂਪ ਦੇ ਪ੍ਰਬੰਧਕਾਂ ਦਵਿੰਦਰਪਾਲ ਸਿੰਘ ਹਰਜੀ,ਅਜੇ ਸਚਦੇਵਾ, ਬਲਜੀਤ ਕੌਰ ਅਤੇ ਪੂਜਾ ਸਚਦੇਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੌਰਾਨ ਅਨਮੋਲ ਦਸਤਾਰ ਸਿਖਲਾਈ ਲਈ ਹਰਪ੍ਰੀਤ ਸਿੰਘ ਅਨਮੋਲ, ਭੰਗੜਾ ਕੋਚ ਮਨਮੀਤ ਸਿੰਘ ਨੈਸ਼ਨਲ ਭੰਗੜਾ ਕੋਚ, ਭਾਵਨਾ ਬਲੇਚਾ ਨੇਲ ਐਂਡ ਮਹਿੰਦੀ,ਪੂਜਾ ਸਚਦੇਵਾ ਇੰਗਲਿਸ਼ ਸਪੀਕਿੰਗ , ਬਲਜੀਤ ਕੌਰ ਆਰਟ ਐਂਡ ਕਰਾਫਟ,ਮੌਮਬੱਤੀਆ, ਤੋਹਫ਼ਾ ਪੈਕਿੰਗ, ਆਦਿ ਵੱਖ-ਵੱਖ ਕਲਾਕਾਰੀਆ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾਵੇਗੀ ਅਤੇ ਸਮਰ ਕੈਂਪ ਦੀ ਸਮਾਪਤੀ ਤੇ ਹਰ ਭਾਗ ਲੈਣ ਵਾਲੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਨਾਮ ਦਿੱਤੇ ਜਾਣਗੇ ਇਸ ਕੈਂਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਹਰ ਬੱਚੇ ਨੂੰ ਸਿਖਲਾਈ ਲੈਣ ਲਈ ਆਪਣੇ ਘਰੋਂ ਕੁੱਝ ਨਹੀਂ ਲੈ ਕੇ ਆਉਣਾ ਹਰ ਸਮਾਨ ਪ੍ਰਬੰਧਕਾਂ ਵੱਲੋਂ ਹੀ ਦਿੱਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੀਪ ਕੌਰ,ਤੀਰਥ ਸਿੰਘ,ਅਜੀਤ ਸਿੰਘ, ਇੰਦਰਪਾਲ ਸਿੰਘ, ਜਸਪਾਲ ਸਿੰਘ,ਸੁਮਨ,ਅਰੁਨ, ਸੰਦੀਪ ਗਰਗ ਆਦਿ ਵੱਡੀ ਗਿਣਤੀ ਵਿੱਚ ਇਲਾਕ਼ਾ ਨਿਵਾਸੀ ਹਾਜ਼ਰ ਸਨ।