ਖੁਸ਼ਬੂ ਪੰਜਾਬ ਦੀ

Latest news
डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY

ਲੋਕਤੰਤਰ ਦਾ ਚੌਥਾ ਥੰਮ ਪੱਤਰਕਾਰ ਸਮਾਜ ਨੂੰ ਚੰਗੀ ਸੇਧ ਦੇਣ਼ ਲਈ ਅਹਿਮ ਉਪਰਾਲੇ ਕਰਨ- ਚੌਟਾਲਾ, ਜੱਸੀ

ਲੁਧਿਆਣਾ  (ਰਛਪਾਲ ਸਹੋਤਾ )- ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਦੀ ਇਕ ਅਹਿਮ ਮੀਟਿੰਗ ਪੱਤਰਕਾਰ ਸ੍ਰੀ ਵਿਕਰਮ ਵਰਮਾਂ ਦੀ ਅਗਵਾਈ ਹੇਠ ਸੀਨੀਅਰ ਪੱਤਰਕਾਰ ਹਰੀ ਦੱਤ ਸ਼ਰਮਾਂ ਜੀ ਦੇ ਦਫਤਰ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਪੱਤਰਕਾਰ ਵੀਰਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਦੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਜੀ ਵਾਇਸ ਚੇਅਰਮੈਨ ਵਿਵੇਕ ਬਖਸ਼ੀ ਜੀ, ਪ੍ਰਧਾਨ ਪ੍ਰਮੋਦ ਚੌਟਾਲਾ ਜੀ ਜਨਰਲ ਸੈਕਟਰੀ ਸਰਬਜੀਤ ਸਿੰਘ ਖਾਲਸਾ, ਅਤੇ ਜੁਆਇੰਟ ਸੈਕਟਰੀ ਵਿਕਰਮ ਵਰਮਾਂ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੀਟਿੰਗ ਦੌਰਾਨ ਜਿੱਥੇ ਪੱਤਰਕਾਰ ਵੀਰਾਂ ਦੀਆਂ ਮੁਸ਼ਕਲਾ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਓਥੇ ਹੀ ਚੇਅਰਮੈਨ ਜੱਸੀ ਜੀ ਅਤੇ ਪ੍ਰਧਾਨ ਚੌਟਾਲਾ ਜੀ ਨੇ ਸਾਂਝੇ ਤੌਰ ਤੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੱਤਰਕਾਰਾਂ ਦੀ ਵਰਤੋਂ ਕੀਤੀ ਹੈ ਪਰ ਸਾਨੂੰ ਸਮੇਂ ਦੀਆਂ ਸਰਕਾਰਾਂ ਨੇ ਅੱਖੋ ਪਰੋਖੇ ਕੀਤਾ ਸਾਨੂੰ ਕਦੇ ਕਿਸੇ ਸਰਕਾਰ ਨੇ ਕੋਈ ਸਹੂਲਤ ਨਹੀਂ ਦਿੱਤੀ ਇਸ ਲਈ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਹਲਕੇ ਦੀਆਂ ਸਮੱਸਿਆਂਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਨਿੱਧੜਕ ਹੋ ਕੇ ਪੱਤਰਕਾਰੀ ਕਰਨ ਕਿਉਂਕਿ ਲੋਕਤੰਤਰ ਦਾ ਚੌਥਾ ਥੰਮ ਜਾਣੇ ਜਾਂਦੇ ਪੱਤਰਕਾਰ ਸਮਾਜ ਨੂੰ ਚੰਗੀ ਸੇਧ ਦੇਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਅਹਿਮ ਉਪਰਾਲੇ ਕਰਨ ਇਸ ਮੌਕੇ ਸੀਨੀਅਰ ਪੱਤਰਕਾਰ ਹਰੀ ਦੱਤ ਸ਼ਰਮਾਂ ਜੀ ਨੇ ਆਏ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਦੇ ਆਹੁਦੇਦਾਰਾਂ ਨੂੰ ਜੀ ਆਇਆਂ ਆਖਿਆ ਅਤੇ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਪੱਤਰਕਾਰਾਂ ਦੀਆਂ ਮੁਸ਼ਕਲਾ ਦਾ ਹੱਲ ਕਰਨ ਲਈ ਹਰ ਸਮੇਂ ਕਲੱਬ ਨਾਲ ਖੜ੍ਹੇ ਰਹਾਂਗੇ ਇਸ ਮੌਕੇ ਹੋਰਨਾਂ ਵਿਸ਼ਿਆਂ ਤੇ ਵਿਚਾਰ ਕਰਦਿਆਂ ਸਾਰੇ ਪੱਤਰਕਾਰ ਵੀਰਾਂ ਨੇ ਸਹਿਮਤੀ ਕਰਦੇ ਕਿਹਾ ਕਿ ਸਮਾਜ ਦੀਆਂ ਕੁਰੀਤੀਆਂ ਵਿਰੁੱਧ ਸ਼ਾਨੂੰ ਰਲ ਮਿਲ ਕੇ ਹੱਭਲਾ ਮਾਰਨਾ ਚਾਹੀਦਾ ਹੈ ਇਸ ਮੌਕੇ ਵੱਖ-ਵੱਖ ਪੱਤਰਕਾਰ ਵੀਰਾਂ ਨੂੰ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਵੱਲੋਂ ਆਈ ਡੀ ਕਾਰਡ ਜਾਰੀ ਕੀਤੇ ਗਏ ਅਤੇ ਇਹਨਾਂ ਕਾਰਡਾਂ ਦੀ ਵਰਤੋਂ ਅਤੇ ਅਹਿਮੀਅਤ ਵਾਰੇ ਜਾਣਕਾਰੀ ਦਿੱਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ,ਰਵੀ ਸਿੰਘ, ਅਨਿਲ ਕੁਮਾਰ, ਅਮਰੀਕ ਸਿੰਘ, ਰਜੇਸ਼ ਗਰਗ, ਪ੍ਰਵੇਸ਼ ਗਰਗ, ਅੰਮ੍ਰਿਤ ਪਾਲ ਸਿੰਘ,ਰਜੀਵ ਕੁਮਾਰ ਹਰੀ ਦੱਤ ਸ਼ਰਮਾਂ ਜੀ ਆਦਿ ਵੱਡੀ ਗਿਣਤੀ ਵਿਚ ਪੱਤਰਕਾਰ ਵੀਰ ਹਾਜਰ ਸਨ।

Loading

Scroll to Top