ਲੁਧਿਆਣਾ (ਰਛਪਾਲ ਸਹੋਤਾ )- ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਦੀ ਇਕ ਅਹਿਮ ਮੀਟਿੰਗ ਪੱਤਰਕਾਰ ਸ੍ਰੀ ਵਿਕਰਮ ਵਰਮਾਂ ਦੀ ਅਗਵਾਈ ਹੇਠ ਸੀਨੀਅਰ ਪੱਤਰਕਾਰ ਹਰੀ ਦੱਤ ਸ਼ਰਮਾਂ ਜੀ ਦੇ ਦਫਤਰ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਪੱਤਰਕਾਰ ਵੀਰਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਦੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਜੀ ਵਾਇਸ ਚੇਅਰਮੈਨ ਵਿਵੇਕ ਬਖਸ਼ੀ ਜੀ, ਪ੍ਰਧਾਨ ਪ੍ਰਮੋਦ ਚੌਟਾਲਾ ਜੀ ਜਨਰਲ ਸੈਕਟਰੀ ਸਰਬਜੀਤ ਸਿੰਘ ਖਾਲਸਾ, ਅਤੇ ਜੁਆਇੰਟ ਸੈਕਟਰੀ ਵਿਕਰਮ ਵਰਮਾਂ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੀਟਿੰਗ ਦੌਰਾਨ ਜਿੱਥੇ ਪੱਤਰਕਾਰ ਵੀਰਾਂ ਦੀਆਂ ਮੁਸ਼ਕਲਾ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਓਥੇ ਹੀ ਚੇਅਰਮੈਨ ਜੱਸੀ ਜੀ ਅਤੇ ਪ੍ਰਧਾਨ ਚੌਟਾਲਾ ਜੀ ਨੇ ਸਾਂਝੇ ਤੌਰ ਤੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੱਤਰਕਾਰਾਂ ਦੀ ਵਰਤੋਂ ਕੀਤੀ ਹੈ ਪਰ ਸਾਨੂੰ ਸਮੇਂ ਦੀਆਂ ਸਰਕਾਰਾਂ ਨੇ ਅੱਖੋ ਪਰੋਖੇ ਕੀਤਾ ਸਾਨੂੰ ਕਦੇ ਕਿਸੇ ਸਰਕਾਰ ਨੇ ਕੋਈ ਸਹੂਲਤ ਨਹੀਂ ਦਿੱਤੀ ਇਸ ਲਈ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਹਲਕੇ ਦੀਆਂ ਸਮੱਸਿਆਂਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਨਿੱਧੜਕ ਹੋ ਕੇ ਪੱਤਰਕਾਰੀ ਕਰਨ ਕਿਉਂਕਿ ਲੋਕਤੰਤਰ ਦਾ ਚੌਥਾ ਥੰਮ ਜਾਣੇ ਜਾਂਦੇ ਪੱਤਰਕਾਰ ਸਮਾਜ ਨੂੰ ਚੰਗੀ ਸੇਧ ਦੇਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਅਹਿਮ ਉਪਰਾਲੇ ਕਰਨ ਇਸ ਮੌਕੇ ਸੀਨੀਅਰ ਪੱਤਰਕਾਰ ਹਰੀ ਦੱਤ ਸ਼ਰਮਾਂ ਜੀ ਨੇ ਆਏ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਦੇ ਆਹੁਦੇਦਾਰਾਂ ਨੂੰ ਜੀ ਆਇਆਂ ਆਖਿਆ ਅਤੇ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਪੱਤਰਕਾਰਾਂ ਦੀਆਂ ਮੁਸ਼ਕਲਾ ਦਾ ਹੱਲ ਕਰਨ ਲਈ ਹਰ ਸਮੇਂ ਕਲੱਬ ਨਾਲ ਖੜ੍ਹੇ ਰਹਾਂਗੇ ਇਸ ਮੌਕੇ ਹੋਰਨਾਂ ਵਿਸ਼ਿਆਂ ਤੇ ਵਿਚਾਰ ਕਰਦਿਆਂ ਸਾਰੇ ਪੱਤਰਕਾਰ ਵੀਰਾਂ ਨੇ ਸਹਿਮਤੀ ਕਰਦੇ ਕਿਹਾ ਕਿ ਸਮਾਜ ਦੀਆਂ ਕੁਰੀਤੀਆਂ ਵਿਰੁੱਧ ਸ਼ਾਨੂੰ ਰਲ ਮਿਲ ਕੇ ਹੱਭਲਾ ਮਾਰਨਾ ਚਾਹੀਦਾ ਹੈ ਇਸ ਮੌਕੇ ਵੱਖ-ਵੱਖ ਪੱਤਰਕਾਰ ਵੀਰਾਂ ਨੂੰ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਟੀਮ ਵੱਲੋਂ ਆਈ ਡੀ ਕਾਰਡ ਜਾਰੀ ਕੀਤੇ ਗਏ ਅਤੇ ਇਹਨਾਂ ਕਾਰਡਾਂ ਦੀ ਵਰਤੋਂ ਅਤੇ ਅਹਿਮੀਅਤ ਵਾਰੇ ਜਾਣਕਾਰੀ ਦਿੱਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ,ਰਵੀ ਸਿੰਘ, ਅਨਿਲ ਕੁਮਾਰ, ਅਮਰੀਕ ਸਿੰਘ, ਰਜੇਸ਼ ਗਰਗ, ਪ੍ਰਵੇਸ਼ ਗਰਗ, ਅੰਮ੍ਰਿਤ ਪਾਲ ਸਿੰਘ,ਰਜੀਵ ਕੁਮਾਰ ਹਰੀ ਦੱਤ ਸ਼ਰਮਾਂ ਜੀ ਆਦਿ ਵੱਡੀ ਗਿਣਤੀ ਵਿਚ ਪੱਤਰਕਾਰ ਵੀਰ ਹਾਜਰ ਸਨ।