ਰਈਆ (ਕਮਲਜੀਤ ਸੋਨੂੰ)—ਬਿਆਸ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਾਫੀ ਜਗ੍ਹਾ ਉੱਪਰ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਜਿਸ ਦੇ ਨਾਲ ਜਿੱਥੇ ਵੱਡੇ ਟ੍ਰੈਫਿਕ ਜਾਮ ਦੀ ਪ੍ਰੇਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਦੁਕਨਾਦਾਰ ਵੀ ਕਾਫੀ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ ਪਰ ਪ੍ਰਸ਼ਾਸ਼ਨ ਵਲੋਂ ਹੁਣ ਲੋਕਾਂ ਦੇ ਦੁੱਖਾਂ ਵਿੱਚ ਹੋਰ ਇਜ਼ਾਫਾ ਕੀਤਾ ਜਾ ਰਿਹਾ।ਰੋਡ ਦੇ ਉੱਪਰ ਹੀ ਰੇਤ ਦੇ ਢੇਰ ਖਿੱਲਰੇ ਹੋਏ ਹਨ ਜਗ੍ਹਾ ਜਗ੍ਹਾ ਉੱਪਰ ਵੱਡੇ ਢੋਏ ਪਏ ਹੋੲੇ ਹਨ ਜਿਸ ਨਾਲ ਸੜਕ ਹਾਦਸੇ ਵੱਡੀ ਗਿਣਤੀ ਵਿੱਚ ਵੱਧ ਰਹੇ ਨੇ ਅਤੇ ਇਸ ਦਾ ਸ਼ਿਕਾਰ ਦੋ ਪਹਿਆਂ ਵਾਹਨ ਵੱਧ ਹੋ ਰਹੇ ਹਨ। ਦੋ ਦਿਨ ਪਹਿਲਾਂ ਹੀ ਦੋ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਉਹਨਾ ਵਿਚੋਂ ਇਕ ਨੌਜਵਾਨ ਵੰਸ਼ ਅਰੋੜਾ(16ਸਾਲ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਅਤੇ ਸਾਡੀ ਦੁਕਾਨ ਤੇ ਟ੍ਰੇਨਿੰਗ ਉਪਰ ਆਇਆ ਵਰਕਰ ਗੁਰਮੀਤ ਸਿੰਘ ਬੰਟੀ(26ਸਾਲ) ਹਾਲ ਵਾਸੀ ਰਈਆ ਜੋ ਕਿ ਹਜੇ ਇੱਕ ਦਿਨ ਪਹਿਲਾਂ ਹੀ ਸਾਡੇ ਕੋਲ ਕੰਮ ਸਿੱਖਣ ਦੇ ਲਈ ਆਇਆ ਸੀ ਅਸੀਂ ਕਿਸੇ ਕੰਮ ਲਈ ਰਈਆ ਤੋਂ ਬਿਆਸ ਗਏ ਸੀ ਪਰ ਵਾਪਸ ਆਉਂਦੇ ਹੋਏ ਸੜਕ ਉੱਪਰ ਸਾਡੀ ਸਕੂਟਰੀ ਰੇਤ ਦੇ ਉੱਪਰ ਸਲਿਪ ਹੋ ਗਈ ਜਿਸ ਨੂੰ ਗੁਰਮੀਤ ਸਿੰਘ ਬੰਟੀ ਚਲਾ ਰਿਹਾ ਸੀ ਜਿਸ ਦੇ ਨਾਲ ਸਾਨੂੰ ਦੋਂਵਾ ਨੂੰ ਕਾਫੀ ਗੰਭੀਰ ਸੱਟਾਂ ਲੱਗੀਆ ਅਤੇ ਕੋਲੋ ਲੰਘ ਰਹੇ ਰਾਹਗੀਰਾਂ ਵਿਚੋਂ ਕਿਸੇ ਨੇ ਮੇਰੇ ਘਰ ਇਤਲਾਹ ਦਿੱਤੀ ਅਤੇ ਉਹਨਾਂ ਨੇ ਘਟਨਾ ਵਾਲੀ ਜਗਾਹ ਉੱਪਰ ਆ ਕੇ ਸਾਨੂੰ ਕਲੇਰ ਹਸਪਤਾਲ ਵਿਖੇ ਦਾਖਿਲ ਕਰਵਾਇਆ ਜਿੱਥੇ ਸਾਡਾ ਇਲਾਜ ਚਲ ਰਿਹਾ ਹੈ।ਉਹਨਾਂ ਸਰਕਾਰ ਤੋਂ ਕੁੰਭਕਰਨੀ ਨੀਂਦ ਤਿਆਗ ਕੇ ਰਸਤੇ ਸਾਫ਼ ਕਰਨ ਦੀ ਮੰਗ ਕੀਤੀ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਹੋ ਸਕੇ।ਉਹਨਾਂ ਕਿਹਾ ਕਿ ਰਈਆ ਵਿੱਚ ਲੋਕਾਂ ਦਾ ਜੀਨਾ ਹਰਾਮ ਹੋਇਆ ਪਿਆ ਹੈ ਪਰ ਪ੍ਰਸ਼ਾਸ਼ਨ ਆਪਣੇ ਆਪ ਵਿੱਚ ਮਸਤ ਹੈ ਉਹਨਾਂ ਨੂੰ ਲੋਕਾਂ ਦੀ ਜਾਨ ਮਾਲ ਦੀ ਕੋਈ ਪਰਵਾਹ ਨਹੀਂ ਹੈ।