‘ਫਿਲਮੀ ਫੋਕਸ ਮੈਗਜੀਨ’ ਲੁਧਿਆਣਾ ਦਾ ਸਨਮਾਨ ਸਮਾਰੋਹ ਸਫ਼ਲਤਾ ਪੂਰਵਕ ਸੰਪਨ

ਚੰਡੀਗੜ (ਪ੍ਰੀਤਮ ਲੁਧਿਆਣਵੀ),: ਰੋਸ਼ਨੀ ਦੀ ਕਿਰਨ ਵੈਲਫੇਅਰ ਸੁਸਾਇਟੀ ਰਜਿ ਦੇ ਦਫਤਰ ਵਿਖੇ ਚੀਫ ਐਡੀਟਰ ਫਿਲਮੀ ਫੋਕਸ ਨਰਿੰਦਰ ਨੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਮੈਗਜ਼ੀਨ ਫਿਲਮੀ ਫੋਕਸ ਵੱਲੋਂ ਕੁਝ ਖਾਸ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ‘ਰੋਸ਼ਨੀ ਦੀ ਕਿਰਨ ਵੈਲਫੇਅਰ ਸੁਸਾਇਟੀ ਰਜਿ’ ਦੇ ਦਫਤਰ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਵਿਖੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੀ ਲੁਧਿਆਣਾ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ  ਅਦਾਰਾ ਜੁਝਾਰ ਟਾਈਮਜ ਦੇ ਪੱਤਰਕਾਰ ਸਰਬਜੀਤ ਸਿੰਘ ਖਾਲਸਾ ਗੀਤਕਾਰ (ਬੱਬੀ ਮਾਣਕਵਾਲੀਆ) ਨੂੰ ਵਿਸ਼ੇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਓਹਨਾ ਨਾਲ ਪੰਜਾਬ ਦੀਆਂ ਛੇ ਨਾਮਵਰ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ਜਿਨਾਂ ਵਿੱਚ ਗੀਤਕਾਰ, ਲੇਖਕ ਤੇ ਪੱਤਰਕਾਰ ਸਰਬਜੀਤ ਸਿੰਘ ਬੱਬੀ ਮਾਣਕਵਾਲੀਆ ਨੂੰ ‘ਕਲਮ ਦਾ ਧਨੀ ਵਿਸ਼ੇਸ ਐਵਾਰਡ, ਕੋ ਸਿੰਗਰ ਹਰਪ੍ਰੀਤ ਸਿੰਘ ਨੂੰ ‘ਮਾਣ ਪੰਜਾਬ ਦਾ ਵਿਸ਼ੇਸ ਐਵਾਰਡ’, ਹਰਜੀਤ ਕੌਰ ਨੂੰ ‘ਧੀ ਪੰਜਾਬ ਦੀ ਵਿਸ਼ੇਸ ਐਵਾਰਡ’, ਮਨਪ੍ਰੀਤ ਸਿੰਘ ਕੀ-ਬੋਰਡ ਪਲੇਅਰ ਨੂੰ ‘ਲਾਈਫ-ਟਾਈਮ ਅਚੀਵਮੈਂਟ ਐਵਾਰਡ’, ਪੈੜ-ਪਲੇਅਰ ਗੁਰਜੀਵਤ ਸਿੰਘ ਨੂੰ ‘ਮਾਣ ਪੰਜਾਬ ਦਾ ਵਿਸ਼ੇਸ ਐਵਾਰਡ ਤੇ ਅਮਨਦੀਪ ਸਿੰਘ ਨੂੰ ‘ਕਲਾ ਦਾ ਪੁਜਾਰੀ ਵਿਸ਼ੇਸ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

          ਇਸ ਮੌਕੇ ਫਿਲਮੀ ਫੋਕਸ ਦੇ ਚੀਫ ਐਡੀਟਰ ਨਰਿੰਦਰ ਨੂਰ ਨੇ ਦੱਸਿਆ ਕਿ ਸਾਡਾ ਮਕਸਦ ਹਰ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਹੈ।  ਇਸ ਮੌਕੇ ਓਹਨਾ ਨਾਲ ਸਮਾਜ ਦੀਆਂ ਕਈ ਉਘੀਆਂ ਸ਼ਖਸੀਅਤਾਂ ਹਾਜਰ ਸਨ।  ਸਨਮਾਨਿਤ ਸ਼ਖ਼ਸੀਅਤਾਂ ਨੇ ਜਿੱਥੇ ਫਿਲਮੀ ਫੋਕਸ ਅਦਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉਥੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੀਤਕਾਰ ਬੱਬੀ ਮਾਣਕਵਾਲੀਆ ਨੇ ਕਿਹਾ, ‘ਮੈਨੂੰ ਸਨਮਾਨਿਤ ਕਰਨ ਲਈ ਮੈਂ ਫਿਲਮੀ ਫੋਕਸ ਅਦਾਰੇ ਦਾ ਹਮੇਸ਼ਾ ਰਿਣੀ ਰਵਾਂਗਾ।  ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਅਦਾਰੇ ਨੇ ਐਨਾ ਵੱਡਾ ਮਾਣ ਬਖਸ਼ਿਆ ਹੈ।  ਇਸ ਲਈ ਹੁਣ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ ਕਿ ਮੈਂ ਕਲਮ ਨੂੰ ਕਦੇ ਝੁੱਕਣ ਨਾ ਦੇਵਾਂ ਅਤੇ ਕਲਮ ਰਾਹੀਂ ਸੱਚ ਅਤੇ ਲੋਕਾਂ ਦੀਆਂ ਮੁਸ਼ਕਲਾਂ ਵਾਰੇ ਲਿਖਦਾ ਰਹਾਂ।  ਇਸ ਮੌਕੇ ਵਿਸ਼ੇਸ ਤੌਰ ਤੇ ਸਰਪੰਚ ਗੁਰਮੀਤ ਸਿੰਘ ਗਰੇਵਾਲ, ਆਰ ਜੇ, ਪ੍ਰਧਾਨ ਇੰਦਰਜੀਤ ਕੌਰ ਪੰਚ, ਮੈਡਮ ਡਿੰਪਲ, ਪ੍ਰਧਾਨ ਪ੍ਰਮੋਦ ਚੌਟਾਲਾ, ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਉਘੇ ਸਮਾਜ ਸੇਵੀ ਸ੍ਰੀ ਰਕੇਸ਼ ਗੋਇਲ, ਰਮੇਸ਼ ਲੁਧਿਆਣਵੀ, ਪੱਤਰਕਾਰ ਗਰਚਾ, ਐਸ ਚੌਟਾਲਾ, ਸੁਮਿਤ ਸਹਿਗਲ, ਮਲਕੀਤ ਸਿੰਘ ਗੋਲਡੀ ਆਦਿ ਵੱਡੀ ਗਿਣਤੀ ਵਿਚ ਮੋਹਤਵਰ ਵਿਅਕਤੀ ਹਾਜ਼ਰ ਸਨ। 

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश