ਜਿਲ੍ਹਾ ਜਲੰਧਰ ਦਿਹਾਤੀ ਸੀ.ਆਈ.ਏ ਸਟਾਫ-2 ਦੀ ਪੁਲਿਸ ਵੱਲੋ ਇਰਾਦਾ ਕਤਲ ਕੇਸ ਦੇ ਲੋੜੀਂਦੇ ਦੋਸ਼ੀ ਪਾਸੋ ਭਾਰੀ ਮਾਤਰਾ ਵਿੱਚ ਨਸ਼ਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ

ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਹਰਿੰਦਰ ਸਿੰਘ ਗਿੱਲ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ, ਜੀ ਵਲੋਂ ਨਸ਼ਾ ਤਸਕਰਾ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ. ਸਟਾਫ-2 ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋ ਇੱਕ ਨੋਜਵਾਨ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 13-04-2022 ਨੂੰ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ-2 ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਗੁਰਮੀਤ ਰਾਮ ਦੀ ਸਪੈਸ਼ਲ ਟੀਮ ਤਿਆਰ ਕੀਤੀ ਗਈ।ਟੀਮ ਵੱਲੋ ਬਾ-ਸਵਾਰੀ ਸਰਕਾਰੀ ਗੱਡੀ ਗਸ਼ਤ ਬਾ-ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਥਾਣਾ ਫਿਲੋਰ ਇਲਾਕਾ ਗੰਨਾ ਪਿੰਡ ਤੋ ਨੂਰਮਹਿਲ ਰੋਡ ਤੋ ਇੱਕ ਨੋਜਵਾਨ ਸ਼ਸੀ ਕਾਂਤ ਉਰਫ ਸ਼ਸੀ ਪੁੱਤਰ ਪਦਨ ਬਹਾਦਰ ਵਾਸੀ ਨਹਿਰ ਕੰਡਾ ਪੰਜ ਢੇਰਾ ਜਗਤ ਪੁਰਾ ਫਿਲੋਰ ਥਾਣਾ ਫਿਲੋਰ ਜਿਲ੍ਹਾ ਜਲੰਧਰ ਨੂੰ ਮੋਟਰਸਾਇਕਲ ਸਪਲੈੰਡਰ ਤੇ ਆਉਦੇ ਨੂੰ ਕਾਬੂ ਕੀਤਾ ਜਿਸ ਪਾਸੋ 115 ਗ੍ਰਾਮ ਹੈਰੋਇਨ, 6 ਕਿਲੋ ਗਾਂਜਾ, 63,500 ਰੂਪੈ ਡਰਗਮੰਨੀ, ਇਕ ਮੋਟਰਸਾਇਕਲ ਅਤੇ ਛੋਟਾ ਤੋਲਣ ਵਾਲਾ ਕੰਡਾ (ਕੰਪਿਉਟਰ ਕੰਡਾ) ਬ੍ਰਾਮਦ ਕੀਤਾ ਹੈ।ਦੋਸ਼ੀ ਸ਼ਸੀ ਕਾਂਤ ਵਿਰੁੱਧ ਮੁੱਕਦਮਾ ਨੰਬਰ 67 ਮਿਤੀ 13-04-2022 ਅ/ਧ 20/21-61-85 ਐਨ.ਡੀ.ਪੀ.ਐਸ ਐਕਟ ਥਾਣਾ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।

ਨੋਟ:-          ਦੋਸ਼ੀ ਸ਼ਸੀ ਕਾਂਤ ਉਕਤ ਥਾਣਾ ਫਿਲੋਰ ਦੀ ਪੁਲਿਸ ਨੂੰ ਮੁਕੱਦਮਾ ਨੰਬਰ 110 ਮਿਤੀ 23/04/2021 ਜੁਰਮ 307, 160, 324, 148, 149, 380, 427, 326 ੀਫਛ ਥਾਣਾ ਫਿਲੋਰ ਜਿਲਾ ਜਲੰਧਰ ਦਿਹਾਤੀ ਵਿੱਚ ਵੀ ਲੋੜੀਂਦਾ ਸੀ ਅਤੇ ਉਕਤ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 54 ਮਿਤੀ 25/02/2019 ਜੁਰਮ 307, 34 ੀਫਛ, 25, 27-54-59 ਆਰਮਜ਼ ਐਕਟ ਥਾਣਾ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਵਿਖੇ ਦਰਜ ਰਜਿਸਟਰ ਹੈ।

 

ਕੁੱਲ ਬਰਾਮਦਗੀ:-

115 ਗ੍ਰਾਮ ਹੈਰੋਇਨ
6 ਕਿਲੋ ਗਾਂਜਾ
63,500 ਰੂਪੈ ਡਰਗ ਮੰਨੀ

4.ਇਕ ਮੋਟਰਸਾਇਕਲ

ਛੋਟਾ ਤੋਲਣ ਵਾਲਾ ਕੰਡਾ (ਕੰਪਿਉਟਰ ਕੰਡਾ)

 

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश