ਜੈੱਟ ਬਲਿਊ ਏਅਰਵੇਅਜ਼ ਤੇ ਸਪਿਰਟ ਏਅਰ ਲਾਈਨਜ਼ ਵੱਲੋਂ ਸੈਂਕੜੇ ਉਡਾਣਾਂ ਰੱਦ ਕਰ ਦੇਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਲੰਘੇ ਸ਼ਨੀਵਾਰ ਤੇ ਐਤਵਾਰ ਜੈੱਟ ਬਲਿਊ ਏਅਰਵੇਅਜ਼ ਅਤੇ ਸਪਰਿਟ ਏਅਰਲਾਈਨਜ਼ ਵੱਲੋਂ ਸੈਂਕੜੇ ਉਡਾਣਾਂ ਰੱਦ ਕਰ ਦੇਣ ਕਾਰਨ ਯਾਤਰੀਆਂ ਨੂੰ ਆਪਣੇ ਟਿਕਾਣਿਆਂ ‘ਤੇ ਪਹੁੰਚਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਉਡਾਣਾਂ ਸਟਾਫ ਦੀ ਘਾਟ ਤੇ ਫਲੋਰਿਡਾ ਵਿਚ ਖਰਾਬ ਮੌਸਮ ਦੇ ਮੱਦੇਨਜਰ ਰੱਦ ਕੀਤੀਆਂ ਗਈਆਂ ਹਨ।  ਦੋਨਾਂ ਏਅਰ ਲਾਈਨਾਂ ਦੇ ਰਲੇਵੇਂ ਦੀ ਚੱਲ ਰਹੀ ਗੱਲਬਾਤ ਦਰਮਿਆਨ ਉਡਾਣਾਂ ਰੱਦ ਹੋਣ ਦੀ ਸਮੱਸਿਆ ਸਾਹਮਣੇ ਆਈ  ਹੈ। ਫਲਾਈਟ ਅਵੇਅਰ ਅਨੁਸਾਰ ਐਤਵਾਰ ਨੂੰ ਦੋਨਾਂ  ਏਅਰ ਲਾਈਨਜ਼ ਦੀਆਂ 254 ਉਡਾਣਾਂ ਰੱਦ ਹੋਈਆਂ ਜਦ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 300 ਤੋਂ ਵਧ ਉਡਾਣਾਂ ਰੱਦ ਹੋਈਆਂ। ਜੈੱਟ ਬਲਿਊ ਨੇ ਸ਼ਨੀਵਾਰ ਨੂੰ ਆਪਣੀਆਂ 18% ਉਡਾਣਾਂ ਰੱਦ ਕੀਤੀਆਂ ਜਦ ਕਿ ਐਤਵਾਰ ਨੂੰ ਦੁਪਹਿਰ ਬਾਅਦ 2.30 ਵਜੇ ਤੱਕ 13% ਉਡਾਣਾਂ ਰੱਦ ਕੀਤੀਆਂ। ਇਸੇ ਤਰਾਂ ਸਪਿਰਟ ਨੇ ਸ਼ਨੀਵਾਰ ਨੂੰ 14% ਤੇ ਐਤਵਾਰ ਨੂੰ 13% ਉਡਾਣਾਂ ਰੱਦ ਕੀਤੀਆਂ। ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਹੋਰ ਏਅਰ ਲਾਈਨਜ਼ ਰਾਹੀਂ ਆਪਣੇ ਨਿਰਧਾਰਤ ਟਿਕਾਣਿਆਂ  ‘ਤੇ ਪੁੁੱਜਣ ਲਈ ਜਦੋਜਹਿਦ ਕਰਨੀ ਪਈ। ਬਹੁਤ ਸਾਰੇ ਮਾਮਲਿਆਂ ਵਿਚ ਤਾਂ ਯਾਤਰੀਆਂ ਨੂੰ   ਅਗਲੇ ਦਿਨ ਲਈ ਉਡੀਕ ਕਰਨੀ ਪੈ ਰਹੀ ਹੈ ਕਿਉਂਕਿ ਉਡਾਣਾਂ ਪਹਿਲਾਂ ਹੀ ਭਰੀਆਂ ਹੋਈਆਂ ਹਨ ਜਾਂ ਫਿਰ ਯਾਤਰੀਆਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪੈ ਰਿਹਾ ਹੈ। ਕਈ ਯਾਤਰੀਆਂ ਨੇ ਬਿਨਾਂ ਕਾਰਨ ਅਚਾਨਕ ਉਡਾਣਾਂ ਰੱਦ ਕਰਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਨਾਂ ਨੂੰ ਹੋਟਲ ਦਾ ਵਾਧੂ  ਖਰਚਾ ਸਹਿਣ ਕਰਨਾ ਪੈ ਰਿਹਾ ਹੈ ਤੇ ਇਸ ਤੋਂ ਇਲਾਵਾ ਮਿੱਥੇ ਸਮੇ ‘ਤੇ ਆਪਣੇ ਟਿਕਾਣੇ ‘ਤੇ ਨਾ ਪਹੁੰਚ ਸਕਣ ਦੀ ਪ੍ਰੇਸ਼ਾਨੀ ਵੱਖਰੀ ਹੈ।

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश