ਅਮਰੀਕਾ ਦੀਆਂ ਬਾਰਾਂ ਤੇ ਨਾਈਟ ਕਲੱਬਾਂ ਵਿਚ ਲੁੱਟਮਾਰ ਤੇ ਕਤਲ ਕਰਨ ਦੇ ਮਾਮਲੇ ਵਿਚ 4 ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊਯਾਰਕ ਦੀਆਂ ਬਾਰਾਂ ਤੇ ਨਾਇਟ ਕਲੱਬਾਂ ਵਿਚ ਲੁੱਟਮਾਰ ਕਰਨ ਦੀਆਂ ਦਰਜ਼ਨ ਤੋਂ ਵਧ ਘਟਨਾਵਾਂ ਵਿਚ ਸ਼ਾਮਿਲ 4 ਵਿਅਕਤੀਆਂ ਨੂੰ ਗਿਫ਼ਤਾਰ ਕਰਨ ਦੀ ਖ਼ਬਰ ਹੈ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਇਨਾਂ ਵਿਚ ਦੋ ਸ਼ੱਕੀਆਂ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਰਾਬਰਟ ਡੈਮਾਇਓ (34) ਤੇ ਜੈਕੋਬ ਬਾਰੋਸੋ (30) ਵਿਰੁੱਧ ਦੂਸਰਾ ਦਰਜ ਕਤਲ, ਲੁੱਟਮਾਰ ਤੇ ਸਾਜਿਸ਼ ਰਚਣ ਦੇੇ ਦੋਸ਼ ਆਇਦ ਕੀਤੇ ਗਏ ਹਨ ਜਦ ਕਿ ਆਂਦਰੇ ਬਟਸ ਤੇ ਸ਼ੇਨ ਹੋਸਕਿੰਸ ਵਿਰੁੱਧ ਲੁੁੱਟਮਾਰ ਕਰਨ ਤੇ ਸਾਜਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਇਸਤਗਾਸਾ ਪੱਖ ਅਨੁਸਾਰ ਇਹ ਚਾਰੇ ਸ਼ੱਕੀ ਬਾਰ ਜਾਂ ਨਾਇਟ ਕਲੱਬ ਵਿਚੋਂ ਨਿਕਲੇ ਸ਼ਰਾਬੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਹ ਸ਼ੱਕੀ ਬਾਰਾਂ ਵਿਚੋਂ ਨਿਕਲ ਰਹੇ ਲੋਕਾਂ ਨਾਲ ਗੱਲਬਾਤ ਕਰਦੇ ਸਨ ਤੇ ਉਨਾਂ ਨੂੰ ਗੈਰ ਕਾਨੂੰਨੀ ਜ਼ਹਿਰੀਲੇ ਪਦਾਰਥ ਦੀ ਪੇਸ਼ਕਸ਼ ਕਰਦੇ ਸਨ ।  ਉਹ ਸ਼ਰਾਬੀ ਹਾਲਤ ਵਿਚ ਪੀੜਤਾਂ ਕੋਲੋਂ ਕਰੈਡਿਟ ਕਾਰਡ ਦੀ ਜਾਣਕਾਰੀ ਲੈਂਦੇ ਸਨ ਤਾਂ ਜੋ ਉਹ ਉਸ ਦੀ ਵਰਤੋਂ ਸਟੋਰਾਂ ਤੋਂ ਖਰੀਦਦਾਰੀ ਕਰਨ ਲਈ ਕਰ ਸਕਣ। ਡੈਮਾਇਓ ਤੇ ਬਾਰੋਸੋ ਵਿਰੁੱਧ 21 ਅਪ੍ਰੈਲ, 2022 ਨੂੰ ਲੁੁੱਟਮਾਰ ਦੌਰਾਨ ਜੂਲੀਓ ਸੇਸਰ ਰਮੀਰੇਜ਼ (25) ਨਾਮੀ ਵਿਅਕਤੀ ਦੀ ਹੱਤਿਆ ਕਰਨ  ਦੇ ਦੋਸ਼ ਵੀ ਲਾਏ ਗਏ ਹਨ। ਡੈਮਾਇਓ 28 ਮਈ 2022 ਨੂੰ ਜੌਹਨ ਉਮਰਗਰ (33) ਨਾਮੀ ਵਿਅਕਤੀ ਦੀ ਲੁੱਟਮਾਰ ਦੌਰਾਨ ਹੱਤਿਆ ਕਰਨ ਦਾ ਵੀ ਸ਼ੱਕੀ ਦੋਸ਼ੀ ਹੈ। ਇਹ ਦੋਨੋਂ ਹੱਤਿਆਵਾਂ ਮੈਨਹਟਨ ਦੀਆਂ ਗੇਅ ਬਾਰਾਂ ਵਿਚ ਹੋਈਆਂ ਸਨ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र