ਖੁਸ਼ਬੂ ਪੰਜਾਬ ਦੀ

Latest news
ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया

ਤੇਜ ਰਫ਼ਤਾਰ ਵਾਹਣ ਨੇ ਘੋੜ ਸਵਾਰਾਂ ਵਿਚ ਮਾਰੀ ਟੱਕਰ, ਇਕ ਮੌਤ ਦੋ ਜ਼ਖਮੀ

* ਦੋ ਘੋੜਿਆਂ ਦੀ ਵੀ ਹੋਈ ਮੌਤ।
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡਲਾਸ (ਟੈਕਸਾਸ) ਵਿਚ ਇਕ ਤੇਜ ਰਫ਼ਤਾਰ ਵਾਹਣ ਵੱਲੋਂ ਘੋੜ ਸਵਾਰਾਂ ਵਿਚ ਮਾਰੀ ਜਬਰਦਸਤ ਟੱਕਰ ਦੇ ਸਿੱਟੇ ਵਜੋਂ ਇਕ 14 ਸਾਲਾ ਘੋੜ ਸਵਾਰ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਇਸ ਭਿਆਨਕ ਟੱਕਰ ਵਿਚ ਦੋ ਘੋੜਿਆਂ ਦੀ ਵੀ ਮੌਤ ਹੋ ਗਈ ਜਦ ਕਿ ਤੀਸਰਾ ਘੋੜਾ ਜ਼ਖਮੀ ਹੋ ਗਿਆ। ਇਹ ਜਾਣਕਾਰੀ ਡਲਾਸ ਪੁਲਿਸ ਵਿਭਾਗ ਨੇ ਦਿੰਦਿਆਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਹਾਦਸਾ ਗਰੇਟ ਟ੍ਰਿੰਨਟੀ ਫਾਰੈਸਟ ਖੇਤਰ ਵਿਚ ਜੂਲੀਅਸ ਸ਼ੈਪਸ ਫਰੀਵੇਅ ‘ਤੇ ਸਵੇਰੇ 5.30 ਵਜੇ ਦੇ ਆਸ ਪਾਸ ਵਾਪਰਿਆ। ਪੁਲਿਸ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਸਾਰੇ ਘੋੜ ਸਵਾਰ ਨਬਾਲਗ ਸਨ ਤੇ ਉਹ ਚੋਰੀ ਕੀਤੇ ਘੋੜਿਆਂ ਉਪਰ ਸਵਾਰ ਸਨ। ਇਕ ਘੋੜ ਸਵਾਰ ਮੌਕੇ ਉਪਰ ਹੀ ਦਮ ਤੋੜ ਗਿਆ ਜਦ ਕਿ ਦੋ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨਾਂ ਦੀ ਹਾਲਤ ਸਥਿੱਰ ਦਸੀ ਜਾਂਦੀ ਹੈ। ਪੁਲਿਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ ਪਰੰਤੂ ਵਾਹਣ ਦੇ ਡਰਾਈਵਰ ਵਿਰੁੱਧ ਕਿਸੇ ਪ੍ਰਕਾਰ ਦੇ ਦੋਸ਼ ਆਇਦ ਕਰਨ ਦੀ ਸੰਭਾਵਨਾ ਨਹੀਂ ਹੈ।

Loading

Scroll to Top