ਬਰੇਟਾ (ਰੀਤਵਾਲ) ਨਜਦੀਕੀ ਪਿੰਡ ਕੁਲਰੀਆਂ ਦੇ ਕਿਸਾਨ ਬਲੀਆ ਸਿੰਘ ਨੇ ਕਰਜæੇ ਤੋਂ ਪ੍ਰੇਸæਾਨ ਹੋ ਕੇ ਗਲæ ਫਾਹਾ ਲਗਾ ਕੇ ਖੁਦਕੁਸæੀ ਕਰ ਲਈ ਹੈ । ਇਕੱਤਰ ਜਾਣਕਾਰੀ ਅਨੁਸਾਰ ਖ਼ੁਦਕੁਸ਼ੀ ਕਰਨ ਵਾਲਾ ਕਿਸਾਨ ਬਲੀਆ ਸਿੰਘ (30) ਡੇਢ ਏਕੜ ਜæਮੀਨ ਦਾ ਮਾਲਕ ਸੀ ਅਤੇ ਖੇਤੀ ਚੋਂ ਘਾਟਾ ਪੈਣ ਕਾਰਨ ਉਹ ਵਾਢੀ ਵੇਲੇ ਕੰਬਾਈਨ ਤੇ ਹੈਲਪਰ ਵਜੋਂ ਕੰਮ ਕਰਦਾ ਸੀ ਅਤੇ ਹੁਣ ਵੀ ਉਹ ਉਤਰ ਪ੍ਰਦੇਸæ ਵਿਚ ਕਣਕ ਦੀ ਵਾਢੀ ਕਰਨ ਲਈ ਗਿਆ ਹੋਇਆ ਸੀ ਅਤੇ ਉਸ ਨੇ ਚਾਰ ਦਿਨ ਪਹਿਲਾਂ ਯ¨.ਪੀ ਵਿਚ ਦਰੱਖਤ ਨਾਲ ਲਟਕ ਕੇ ਖੁਦਕੁਸæੀ ਕਰ ਲਈ । ਜਿਸਦਾ ਬੀਤੀ ਕੱਲ ਮੰਗਲਵਾਰ ਨੂੰ ਪਿੰਡ ਕੁਲਰੀੂਆਂ ਵਿਖੇ ਸੰਸਕਾਰ ਕਰ ਦਿੱਤਾ ਗਿਆ ਹੈ । ਕਿਸਾਨ ਸਿਰ 6-7 ਲੱਖ ਦੇ ਕਰੀਬ ਆੜਤੀਆਂ ਤੇ ਬੈਂਕਾਂ ਦਾ ਕਰਜæਾ ਹੈ ਅਤੇ ਬਲੀਆ ਸਿੰਘ ਅਜੇ ਕੁਆਰਾ ਸੀ, ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦਾ ਕਰਜæਾ ਮੁਆਫæ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ।