ਅਮਰੀਕਾ ਵਿਚ ਦੋ ਛੋਟੇ ਜਹਾਜ਼ ਆਪਸ ਵਿਚ ਟਕਰਾਏ, 4 ਮੌਤਾਂ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਦੋ ਛੋਟੇ ਜਹਾਜ਼ਾਂ ਦੇ ਮੱਧ ਅਸਮਾਨ ਵਿਚ ਆਪਸ ਵਿਚ ਟਕਰਾਅ ਜਾਣ ਦੇ ਸਿੱਟੇ ਵਜੋਂ ਉਨਾਂ ਵਿਚ ਸਵਾਰ ਸਾਰੇ 4 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੋਲਕ ਕਾਊਂਟੀ ਸ਼ੈਰਿਫ ਦਫਤਰ ਨੇ ਜਾਰੀ ਕੀਤੀ ਹੈ। ਇਹ ਹਾਦਸਾ ਓਰਲੈਂਡੋ ਦੇ ਦੱਖਣ ਪੱਛਮ ਵਿਚ ਤਕਰੀਬਨ 45 ਮੀਲ ਦੂਰ ਵਿੰਟਰ ਹੈਵਨ ਵਿਚ ਲੇਕ ਹਾਰਟਰਿਜ਼ ਉਪਰ ਵਾਪਰਿਆ। ਅਧਿਕਾਰੀਆਂ ਅਨੁਸਾਰ ਪਾਈਪਰ ਜੇ-3 ਕੱਬ ਸੀਪਲੇਨ ਜਿਸ ਨੂੰ ਜੈਕ ਬਰਾਊਨਜ਼ ਸੀਪਲੇਨ ਬੇਸ ਵੱਲੋਂ ਚਲਾਇਆ ਜਾਂਦਾ ਹੈ ਤੇ ਸਥਾਈ ਖੰਭਾਂ ਵਾਲਾ ਜਹਾਜ਼ ਚੇਰੋਕੀ ਪਾਈਪਰ 161ਜਿਸ ਨੂੰ ਪੋਲਕ ਸਟੇਟ ਕਾਲਜ ਦੀ ਤਰਫੋਂ ਓਰਮੌਂਡ ਬੀਚ ਉਪਰ ਸਨਰਾਈਜ ਐਵੀਏਸ਼ਨ ਵੱਲੋਂ ਚਲਾਇਆ ਜਾਂਦਾ ਹੈ, ਹਾਦਸੇ ਵਿਚ ਸ਼ਾਮਿਲ ਸਨ। ਸ਼ੈਰਿਫ ਦਫਤਰ ਅਨੁਸਾਰ ਮਿ੍ਰਤਕਾਂ ਵਿਚ ਪਾਇਲਟ ਤੇ ਇੰਸਟਰਕਟਰ ਫੇਦ ਈਰੇਨ ਬੇਕਰ (24) ,ਪੋਲਕ ਸਟੇਟ ਕਾਲਜ ਦਾ ਵਿਦਿਆਰਥੀ ਜ਼ੈਚਰੀ ਜੀਨ ਮੇਸ (19) , ਰੈਂਡਲ ਐਲਬਰਟ ਕਰਾਫੋਰਡ (67) ਤੇ ਲੂਇਸ ਸੀ ਡੀਫਾਜ਼ੀਓ (78) ਸ਼ਾਮਿਲ ਹਨ। ਸ਼ੈਰਿਫ ਦਫਤਰ ਦੇ ਚੀਫ਼ ਆਫ ਸਟਾਫ਼ ਸਟੀਵ ਲੈਸਟਰ ਨੇ ਕਿਹਾ ਹੈ ਕਿ ਇਕ ਜਹਾਜ਼ ਦਾ ਮਲਬਾ ਲੇਕ ਹਾਰਟਰਿਜ਼ ਵਿਚੋਂ ਪਾਣੀ ਦੀ ਸਤਾ ਉਪਰ ਹੀ ਮਿਲਿਆ ਹੈ ਜਦ ਕਿ ਦੂਸਰਾ ਜਹਾਜ਼ ਪਾਣੀ ਵਿਚ ਪੂਰੀ ਤਰਾਂ ਡੁੱਬ ਚੁੱਕਾ ਸੀ। ਉਸ ਦਾ ਮਲਬਾ ਪਾਣੀ ਦੇ 21 ਫੁੱਟ ਹੇਠਾਂ ਮਿਲਿਆ ਹੈ। ਪੋਲਕ ਕਾਊਂਟੀ ਸ਼ੈਰਿਫ ਗਰੈਡੀ ਜੂਡ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਹਾਦਸੇ ਦੀ ਸੰਘੀ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ।

Loading

Scroll to Top
Latest news
ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਨਾਲ ਜਿੱਤੇ ਸੰਗਰੂਰ ਸੀਟ ਤੋਂ ਜਿੱਤੇ ‘ਆਪ’ ਦੇ ਮੀਤ ਹੇਅਰ ਪਟਿਆਲਾ ਸੰਸਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ 303772 ਵੋਟਾਂ ਨਾਲ ਭਾਰੀ ਜਿੱਤ ਹਾਸਿਲ ਕੀਤੀ ਬਠਿੰਡਾ ਤੋਂ ਬੀਬੀ ਹਰਸਿਮਰਤ ਬਾਦਲ ਨੇ ਚੋਥੀ ਵਾਰ ਮਾਰੀ ਬਾਜ਼ੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਿੱਤੇ ਹੁਸ਼ਿਆਰਪੁਰ ਸੀਟ ਤੋਂ ਡਾ. ਰਾਜਕੁਮਾਰ ਚੱਬੇਵਾਲ ਜਿੱਤੇ ਖਡੂਰ ਸਾਹਿਬ ਸੀਟ ਤੋਂ ਜਿੱਤੇ ਅੰਮ੍ਰਿਤਪਾਲ, 368560 ਵੋਟਾਂ ਮਿਲੀਆਂ ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੇ ਬਾਜ਼ੀ ਮਾਰੀ ਐਓਰਟਿਕ  ਵਾਲਵ ਸਟੈਨੋਸਿਸ ਵਿੱਚ ਟੀ.ਏ.ਵੀ.ਆਰ. ਪਰੋਸੀਜਰ ਵਧੇਰੇ ਪ੍ਰਭਾਵਸ਼ਾਲੀ: ਡਾ ਰਜਨੀਸ਼ ਕਪੂਰ  ਆਪ ਸਰਕਾਰ ਅਨੁਸੂਚਿਤ ਜਾਤੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨਾਲ ਵਿਤਕਰਾ ਕਰ ਰਹੀ ਹੈ: ਸੁਖਬੀਰ ਸਿੰਘ  ਬਾਦਲ