ਲੁਧਿਆਣਾ ( ਰਛਪਾਲ ਸਹੋਤਾ )ਸਥਾਨਕ ਵਾਰਡ ਨੰਬਰ 84 ਛਾਉਣੀ ਮਹੱਲਾ ਜੀ ਟੀ ਰੋਡ ਪੰਛੀ ਪਾਰਕ ਵਿੱਚ ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਜੈ ਸਿੱਧੂ ਦੀ ਅਗਵਾਈ ਹੇਠ ਮਮਤਾਮਈ ਸ਼੍ਰੀ ਰਾਧੇ ਮਾਂ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਪੇੜ ਪੌਦੇ ਲਗਾ ਕੇ ਅਤੇ ਲੱਡੂ ਵੰਡ ਕੇ ਮਨਾਇਆ ਗਿਆ ਇਸ ਮੌਕੇ ਤੇ ਮਨਪ੍ਰੀਤ ਸਿੰਘ ਤਨੇਜਾ , ਸੁਮਿਤ ਪੂਰੀ, ਕਰਨ ਕੁਮਾਰ , ਦਿਨਕਰ ਸੂਦ, ਵਿਸ਼ਾਲ ਵੜੈਚ ,ਮਨਜੀਤ ਬੋਪਾਰਾਏ, ਕਾਸ਼ ਕਲਿਆਣ ,ਦੀਪਕ ਗਲੋਬਲ , ਸੰਜੀਵ ਗਰਗ ,ਅਸ਼ੋਕ ਭੱਟੀ ,ਡਾਕਟਰ ਸੰਜੇ ਸ਼ਰਮਾ ਆਦਿ ਨੇ ਪੌਦੇ ਲਗਵਾਉਣ ਵਿੱਚ ਆਪਣਾ ਸਹਿਯੋਗ ਦਿੱਤਾ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸ੍ਰੀ ਅਜੈ ਸਿੱਧੂ ਨੇ ਕਿਹਾ ਕਿ ਜਲਦੀ ਹੀ ਪੰਜਾਬ ਫੇਰੀ ਦੌਰਾਨ ਮਮਤਾਮਈ ਸ਼੍ਰੀ ਰਾਧੇ ਮਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਲਈ ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ ਤੇ ਸ੍ਰੀ ਸਿੱਧੂ ਨੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਲਈ ਸਾਰੀ ਟੀਮ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ !