ਖੁਸ਼ਬੂ ਪੰਜਾਬ ਦੀ

Latest news
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु

ਗੁਰੂ ਨਾਨਕ ਫੂਡ ਬੈਂਕ ਡੈਲਟਾ ਦੀ ਸ਼ਾਨਦਾਰ ਗਰੈਂਡ ਓਪਨਿੰਗ

ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਸਰੀ ਬੀਤੇ ਦਿਨ ਗੁਰੂ ਨਾਨਕ ਫੂਡ ਬੈਂਕ ਦੀ ਤੀਸਰੀ ਲੋਕੇਸ਼ਨ ਦਾ ਸ਼ਾਨਦਾਰ ਉਦਘਾਟਨ ਡੈਲਟਾ 11188-84 ਐਵਨਿਊ ਵਿਖੇ ਕੀਤਾ ਗਿਆ। ਉਦਘਾਟਨ ਦੀ ਰਸਮ ਡੈਲਟਾ ਦੇ ਮੇਅਰ ਜੌਰਜ ਹਾਰਵੀ ਵਲੋਂ ਅਦਾ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਹੈਰੀ ਬੈਂਸ, ਰਾਜ ਮੰਤਰੀ ਜਗਰੂਪ ਬਰਾੜ, ਡੈਲਟਾ ਅਸਿਸਟੈਂਟ ਪੁਲਿਸ ਚੀਫ ਹਰਜ ਸਿੱਧੂ, ਟੋਨੀ ਸਿੰਘ ਫਰੂਟੀਕੈਨਾ, ਸਾਬਕਾ ਐਮ ਐਲ ਏ ਦੇਵ ਹੇਅਰ, ਹਰਮੀਤ ਸਿੰਘ ਖੁੱਡੀਆਂ, ਸਤੀਸ਼ ਕੁਮਾਰ, ਜੇ ਮਿਨਹਾਸ, ਸੁਰਿੰਦਰ ਸਿੰਘ ਸੈਮ ਮੰਝ, ਅਨੂਪ ਸਿੰਘ ਲੁੱਡੂ, ਕੇਸਰ ਸਿੰਘ ਕੂਨਰ, ਅਮਰਜੀਤ ਸਿੰਘ ਤੋ ਇਲਾਵਾ ਡੈਲਟਾ ਸਿਟੀ ਕੌਂਸਲਰ,ਡੈਲਟਾ ਪੁਲਸਿ ਫਾਊਡੇਸ਼ਨ ਮੈਂਬਰ, , ਡੈਲਟਾ ਸਕੂਲ ਕੌੰਸਲ ਦੇ ਮੈਂਬਰ ਅਤੇ ਗੁਰੁਦੁਆਰਾ ਦੂਖ ਨਿਵਾਰਸ ਸੁਸਾਇਟੀ ਦੇ ਮੈਂਬਰਾਨ ਸਮੇਤ 300 ਦੇ ਕਰੀਬ ਲੋਕ ਹਾਜ਼ਰ ਸਨ।

ਇਸ ਮੌਕੇ ਮੇਅਰ ਜੌਰਜ ਹਾਰਵੀ ਨੇ ਡੈਲਟਾ ਲੋਕੇਸ਼ਨ ਦਾ ਉਦਘਾਟਨ ਕਰਦਿਆਂ ਜਿਥੇ ਗੁਰੂ ਨਾਨਕ ਫੂਡ ਬੈਂਕ ਦੇ ਅਹੁਦੇਦਾਰਾਂ ਤੇ ਸੇਵਾਦਾਰਾਂ ਦੇ ਉਦਮ ਦੀ ਸ਼ਲਾਘਾ ਕੀਤੀ ਉਥੇ ਬੈਂਕ ਨੂੰ ਹਰ ਤਰਾਂ ਦੇ ਸਹਿਯੋਗ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੂਡ ਬੈਂਕ ਨੂੰ ਸਥਾਈ ਬਣਾਈ ਰੱਖਣ ਦਾ ਵਿਸ਼ਵਾਸ ਦਿੱਤਾ।ਗੁਰੂ ਨਾਨਕ ਫੂਡ ਬੈਂਕ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ, ਉਹਨਾਂ ਨੂੰ ਮਿਲ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਐਲਾਨ ਕੀਤਾ ਹੈ ਕਿ ਡੈਲਟ ਲੋਕੇਸ਼ਨ ਗੁਰੂ ਨਾਨਕ ਫੂਡ ਬੈਂਕ ਦੇ ਹੈਡ ਆਫਿਸ ਵਜੋਂ ਕੰਮ ਕਰੇਗੀ। ਉਹਨਾਂ ਸਿਟੀ ਕੌਂਸਲ ਅਤੇ ਬੀ ਸੀ ਕੈਬਨਿਟ ਮੰਤਰੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹੈਰੀ ਬੈਂਸ ਅਤੇ ਜਗਰੂਪ ਬਰਾੜ ਨੇ ਵੀ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

ਗੁਰੂ ਨਾਨਕ ਫੂਡ ਬੈਂਕ ਦੇ ਜਨਰਲ ਸੈਕਟਰ ਨੀਰਜ ਵਾਲੀਆ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਫੂਡ ਬੈਂਕ ਦਾ ਲਾਭ ਲੈਣ ਲਈ 1053 ਲੋੜਵੰਦ ਰਜਿਸਟਰਡ ਹੋਏ ਹਨ। ਉਹਨਾਂ ਦੱਸਿਆ ਕਿ ਫੂਡ ਬੈਂਕ ਦੀ ਇਹ ਲੋਕੇਸ਼ਨ ਹਫਤੇ ਵਿਚ 7 ਦਿਨ ਖੁੱਲੀ ਰਹੇਗੀ। ਹੋਰ ਜਾਣਕਾਰੀ ਲਈ ਫੋਨ ਨੰਬਰ 604-580-1313 ਤੇ ਸੰਪਰਕ ਕੀਤਾ ਜਾ ਸਕਦਾ ਹੈ।

Loading

Scroll to Top