ਹੈਲਥ ਡਰਿੰਕ ਡਾਬਰ ਵੀਟਾ ਵੱਲੋਂ ਜਰਖੜ ਖੇਡ ਸਟੇਡੀਅਮ ਵਿਖੇ ਸਿਹਤ ਸਬੰਧੀ ਲਗਾਇਆ ਗਿਆ ਸ਼ੈਸਨ
ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਦੇ ਉਪਰਾਲੇ ਤਹਿਤ ਡਾਬਰ ਦੇ ਸੰਪੂਰਨ ਸਿਹਤ ਡਰਿੰਕ ਡਾਬਰ ਵੀਟਾ ਨੇ ਇੱਕ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ । ਇਸ ਸਬੰਧ ਵਿਚ ਡਾਬਰ ਕੰਪਨੀ ਵੱਲੋਂ ਅੱਜ ਜਰਖੜ ਖੇਡ ਸਟੇਡੀਅਮ ਵਿਖੇ ਸਿਹਤ ਜਾਗਰੂਕਤਾ ਐਸਾ ਲਗਾਇਆ ਗਿਆ ਜਿਸ ਵਿੱਚ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਤੰਦਰੁਸਤ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ । ਜਿਸ ਰਾਹੀਂ ਬੱਚਿਆਂ ਨੂੰ ਉਨ੍ਹਾਂ ਦੀ ਸਿਹਤ ਨਾਲ ਸਬੰਧਤ ਸੱਤ ਪਹਿਲੂਆਂ ਜਿਵੇਂ ਕਿ ਚੰਗੀ ਪਾਚਨ ਸ਼ਕਤੀ, ਸਾਹ ਦੀ ਸਿਹਤ, ਮਜ਼ਬੂਤ ਹੱਡੀਆਂ ਅਤੇ ਮਾਸਪੇਸ਼ੀਆਂ, ਤਾਕਤ, ਸਟੈਮਿਨਾ ਅਤੇ ਬਿਹਤਰ ਰੋਗ ਪ੍ਰਤੀਰੋਧਕ ਸ਼ਕਤੀ ਬਾਰੇ ਜਾਗਰੂਕ ਕੀਤਾ ਗਿਆ।ਇਸ ਮੁਹਿੰਮ ਦੀ ਸ਼ੁਰੂਆਤ ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਸੈਸ਼ਨ ਨਾਲ ਹੋਈ, ਜਿਸ ਵਿੱਚ ਜਰਖੜ ਸਟੇਡੀਅਮ ਦੇ 100 ਬੱਚਿਆਂ ਨੇ ਭਾਗ ਲਿਆ। ਸਾਰੇ ਬੱਚਿਆਂ ਨੂੰ ਡਾਬਰ ਕੰਪਨੀ ਦੇ ਤੋਹਫ਼ੇ ਵੀ ਪ੍ਰਦਾਨ ਕੀਤੇ ਗਏ ।ਇਸ ਮੌਕੇ ਬੋਲਦਿਆਂ ਸ੍ਰੀ ਅਲੋਕ ਕਪੂਰ – ਖੇਤਰੀ ਮੁਖੀ, ਡਾਬਰ ਇੰਡੀਆ ਲਿਮਟਿਡ ਨੇ ਕਿਹਾ, “ਅੱਜ ਦੇ ਬੱਚੇ ਅਕਾਦਮਿਕ, ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈ, ਤਾਂ ਜੋ ਉਹ ਸਹੀ ਢੰਗ ਨਾਲ ਵਿਕਾਸ ਕਰ ਸਕਣ।ਇੱਕ ਸੰਪੂਰਨ ਹੈਲਥ ਡਰਿੰਕ ਵਿੱਚ ਉਹ ਸਾਰੇ ਜ਼ਰੂਰੀ ਵਿਟਾਮਿਨ, ਖਣਿਜ ਅਤੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਆਮ ਤੌਰ ‘ਤੇ ਸਾਡੀ ਰੋਜ਼ਾਨਾ ਖੁਰਾਕ ਤੋਂ ਉਪਲਬਧ ਨਹੀਂ ਹੁੰਦੇ। ਡਾਬਰ ਵੀਟਾ ਇੱਕ ਹੈਲਥ ਡਰਿੰਕ ਹੈ ਜੋ ਇੱਕ ਵਧ ਰਹੇ ਬੱਚੇ ਨੂੰ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ।
ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਟਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ।ਇਸ ਮੌਕੇ ਡਾ ਅਨੰਦ ਬਿਆਸ ਸ੍ਰੀ ਰਜਨੀਸ਼ ਕੁਮਾਰ ਗੁਰਵਿੰਦਰ ਸਿੰਘ ਸੋਨੂੰ ਗੁਰਸਤਿੰਦਰ ਸਿੰਘ ਪਰਗਟ ,ਤਜਿੰਦਰ ਸਿੰਘ ਜਰਖੜ , ਅਜੀਤ ਸਿੰਘ ਲਾਦੀਆਂ , ਸ਼ਿੰਗਾਰਾ ਸਿੰਘ ਜਰਖੜ , ਰਜਿੰਦਰ ਸਿੰਘ ਜਰਖੜ , ਪੰਮਾਂ ਗਰੇਵਾਲ ਗੁਰਤੇਜ ਸਿੰਘ, ਆਦਿ ਹੋਰ ਪ੍ਰਬੰਧਕ ਅਤੇ ਡਾਬਰ ਕੰਪਨੀ ਦੇ ਮੈਂਬਰ ਹਾਜ਼ਰ ਸਨ ।