ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) – ਜਲੰਧਰ ਐਮ.ਪੀ. ਲੋਕ ਸਭਾ ਦੀ ਸੀਟ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਹਰ ਸਿਆਸੀ ਪਾਰਟੀ ਇਸ ਸੀਟ ਨੂੰ ਲੈ ਕੇ ਕਮਰ ਕਸ ਰਹੀ ਹੈ ਇਸ ਸੀਟ ਸਬੰਧੀ ਆਪ ਵੀ ਭੱਬਾ ਭਾਰ ਨਜ਼ਰ ਆ ਰਹੀ ਹੈ ਜ਼ਿਮਨੀ ਚੋਣ ਦੇ ਉਮੀਦਵਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹੰਗਾਮੀ ਮੀਟਿੰਗ ਮਹਿਤਪੁਰ ਵਿਖੇ ਕੀਤੀ ਗਈ ਜਿਸ ਵਿਚ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ, ਜੁਆਇੰਟ ਸਕੱਤਰ ਐਸ.ਸੀ ਵਿੰਗ ਜਲੰਧਰ ਕ੍ਰਿਸ਼ਨ ਕੁਮਾਰ ਬਿੱਟੂ, ਸੁਖਰਾਮ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਨਗਿੰਦਰ ਸਿੰਘ, ਬਲਬੀਰ ਸਿੰਘ ਮਹੇੜੂ ਸਰਕਲ ਪ੍ਰਧਾਨ, ਸੁਰਜੀਤ ਸਿੰਘ ਸਰਕਲ ਪ੍ਰਧਾਨ, ਬਲਵੰਤ ਸਿੰਘ ਸਰਕਲ ਪ੍ਰਧਾਨ, ਬਲਵੀਰ ਸਿੰਘ, ਪਰਬਤ ਸਿੰਘ , ਦਲਜੀਤ ਸਿੰਘ ਸਰਕਲ ਪ੍ਰਧਾਨ, ਗੁਰਮੀਤ ਸਿੰਘ ਬਲੰਦਾ ਸਰਕਲ ਪ੍ਰਧਾਨ, ਗਗਨਦੀਪ ਸਿੰਘ ਮੋਨੂੰ ਤੇ ਸਰਬਜੀਤ ਸਾਬੀ ਹਾਜ਼ਰ ਹੋਏ ਇਸ ਮੌਕੇ ਮੀਟਿੰਗ ਵਿਚ ਹਾਜ਼ਰ ਆਗੂਆਂ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕਿ ਆਮ ਆਦਮੀ ਪਾਰਟੀ ਦੇ ਕੱਦਵਾਰ ਸਮਾਜ ਸੇਵੀ ਜਸਵੀਰ ਜਲਾਲਪੁਰੀ ਜੋ ਕਿ ਐਸ.ਸੀ. ਵਿੰਗ ਵਾਈਸ ਪੰਜਾਬ ਪ੍ਰਧਾਨ ਹਨ ਜਲਾਲਪੁਰੀ ਪਾਰਟੀ ਵਿਚ ਵੱਖ ਅਹੁਦਿਆਂ ਤੇ ਸੇਵਾ ਨਿਭਾ ਚੁੱਕੇ ਹਨ ਸਤਲੁਜ ਦਰਿਆ ਟੁੱਟਣ ਕਾਰਨ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਪਾਣੀ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਲਾਲਪੁਰੀ ਰਾਤ ਦਿਨ ਗੰਦੇ ਪਾਣੀ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਪਰਛਾਦਾ, ਰਸਦ, ਚਾਰਾ, ਤੇ ਦਵਾਈਆਂ ਨਾਲ ਮਦਦ ਕਰਦੇ ਰਹੇ ਜ਼ਿਆਦਾ ਗੰਦੇ ਪਾਣੀ ਵਿਚ ਰਹਿਣ ਕਾਰਨ ਜਲਾਲਪੁਰੀ ਨੂੰ ਇਨਫੈਕਸ਼ਨ ਹੋ ਗਈ ਤੇ ਉਨ੍ਹਾਂ ਦੀ ਕਿਡਨੀ ਖਰਾਬ ਹੋਣ ਕਾਰਨ ਕੱਢਣੀ ਪਈ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਹਾਈ ਕਮਾਂਡ ਨੂੰ ਅਪੀਲ ਹੈ ਕਿ ਉਹ ਜਲੰਧਰ ਲੋਕ ਸਭਾ ਦੀ ਜ਼ਿਮਣੀ ਚੋਣ ਲਈ ਟਿਕਟ ਜਸਵੀਰ ਜਲਾਲਪੁਰੀ ਨੂੰ ਦਿੱਤੀ ਜਾਵੇ ਕਿਉਂਕਿ ਜਲਾਲਪੁਰੀ ਜ਼ਿਲਾ ਜਲੰਧਰ ਦੇ ਲੋਕਾਂ ਵਿਚ ਸਥਾਨ ਰੱਖਦੇ ਹਨ।