ਅੰਤਰਰਾਸ਼ਟਰੀ ਕਬੱਡੀ ਕੱਪ 9 ਮਾਰਚ 2023 ਨੂੰ ਪਿੰਡ ਕੁਰੜ ਛਾਪਾ ਵਿਖੇ 

 7 ਟਰੈਕਟਰ,ਇਕ ਜੀਪ 6 ਐਕਟਿਵਾ ਸੋਨੇ ਦੀਆਂ ਚੈਨੀਆਂ ਸਨਮਾਨ ਵਿੱਚ ਦਿੱਤੀ ਜਾਣੀਆ।
 ਵਿਸ਼ਵ ਦੇ ਤਿੰਨ ਕਬੱਡੀ ਖਿਡਾਰੀ ਭਿੰਦਰ ਨਵਾਂਪਿੰਡ,ਕਾਲਾ ਗਾਜੀਆਣਾ ਅੰਗਰੇਜ਼ ਅੜ੍ਹੈਚਾਂ ਦਾ ਸਨਮਾਨ ਹੋਵੇਗਾ।
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਕਬੱਡੀ ਜਗਤ ਦੀ ਦੁਨੀਆ ਵਿਚ ਪਿੰਡ ਕੁਰੜ ਛਾਪੇ ਦਾ ਨਾਮ ਇਥੋ ਦੇ ਖਿਡਾਰੀਆ ਨੇ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ ਜੋਂ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ , ਅਨੇਕਾਂ ਖਿਡਾਰੀ ਪੈਦਾ ਕੀਤੇ ਦੇਸ਼ਾਂ ਵਿਦੇਸਾ ਦੀ ਧਰਤੀ ਤੇ ਵੱਡੀਆਂ ਮੱਲਾਂ ਮਾਰੀਆਂ।  ਹੁਣ ਅਜ਼ਾਦ ਕਬੱਡੀ ਕਲੱਬ ਬੈਲਜੀਅਮ ਵੱਲੋ ਪਿੰਡ ਕੁਰੜ ਛਾਪੇ ਜ਼ਿਲ੍ਹਾ ਬਰਨਾਲਾ ਦੀ ਧਰਤੀ ਤੇ ਅੰਤਰਰਾਸ਼ਟਰੀ ਕਬੱਡੀ ਕੱਪ 9 ਮਾਰਚ 2023 ਨੂੰ ਕਰਵਾਇਆ ਜਾ ਰਿਹਾ। ਜੋਂ ਕਬੱਡੀ ਵਿੱਚ ਵੱਖਰਾ ਇਤਿਹਾਸ ਰਚੇਗਾ। ਦੇਸ਼ ਵਿਦੇਸ਼ਾਂ ਤੋਂ ਸਪੈਸ਼ਲ ਖਿਡਾਰੀ ਖੇਡਣ ਆ ਰਹੇ  ਹਨ ।ਉਥੇ ਹੀ ਫ਼ਰਿਆਦ ਅਲੀ , ਇੰਦਰਜੀਤ ਕਲਸੀਆ ਇਸ ਖੇਡ ਮੇਲੇ ਤੋਂ ਖੇਡਣ ਦੀ ਸ਼ੁਰੂਆਤ ਕਰਨਗੇ ।  ਇਸ ਅੰਤਰਰਾਸ਼ਟਰੀ ਕੱਪ ਨੂੰ ਬੈਲਜ਼ੀਅਮ ਬ੍ਰਰਜ ਅਮਰਜੀਤ ਦਿਓਲ ਬੈਲਜੀਅਮ,ਜੱਸੀ ਬੈਲਜੀਅਮ ,ਸਰਬਾ ਬੈਲਜੀਅਮ, ਪਰਮਜੀਤ ਸੋਹੀ ਆਸਟ੍ਰੇਲੀਆ, ਗੁਰਤੇਜ ਆਸਟ੍ਰੇਲੀਆ ਦੀ ਮਿੱਤਰ ਮੰਡਲੀ ਵੱਲੋਂ ਕਰਵਾਇਆ ਜਾ ਰਿਹਾ। ਖੇਡ ਮੰਤਰੀ ਮੀਤ ਹੇਅਰ  ਇਥੋਂ ਦੇ ਜੰਮਪਲ , ਉਹ ਵੀ ਉਚੇਚੇ ਤੌਰ ਤੇ ਵਿਧਾਇਕਾ ਨਾਲ ਪਹੁੰਚ ਰਹੇ ਹਨ ।  ਵਿਸ਼ਵ ਪ੍ਰਸਿੱਧ ਖਿਡਾਰੀ  ਤੋਂ ਬਣੇ ਐਮ  ਐਲ ਏ ਗੁਰਲਾਲ ਘਨੌਰ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਕੱਪ ਸ਼ਿਰਕਤ ਕਰਨਗੇ।ਉਥੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਜਗਜੀਤ ਸਿੰਘ ਫੋਜੀ ਜੀ ਦੇ ਮਾਤਾ ਗੁਰਮੇਲ ਕੌਰ ਦਾ ਗੋਲਡ ਦੀ ਚੈਨੀ ਨਾਲ ਸਨਮਾਨਿਤ ਕੀਤਾ ਜਾਣਾ ।  ਵਿਸ਼ਵ ਕਬੱਡੀ ਦੇ ਟੋਪਰ ਖਿਡਾਰੀ ਭੁਪਿੰਦਰ ਸਿੰਘ ਭਿੰਦਰ ਨਵਾਂਪਿੰਡ, ਹਰਜਿੰਦਰ ਸਿੰਘ ਕਾਲਾ ਗਾਜੀਆਣਾ, ਮਲਕੀਤ ਸਿੰਘ ਅੰਗਰੇਜ਼ ਅੜ੍ਹੈਚਾਂ ਵਿਸ਼ੇਸ਼ ਸਨਮਾਨ ਵੱਡੇ ਪੱਧਰ ਤੇ ਹੋਵੇਗਾ।ਖਿਡਾਰੀਆ ਲਈ  ਸੱਤ ਟਰੈਕਟਰ,, ਸਵਿਫਟ ਕਾਰ , ਜੀਪ , ਛੇ ਐਂਕਟਿਵਾ ਸਕੂਟਰੀਆ ਖਿਡਾਰੀਆਂ ਦੇ ਮਾਪਿਆਂ ਨੂੰ ਦਿੱਤੀਆਂ ਜਾਣੀਆਂ ਹਨ ।  ਸੰਗਰੂਰ ਜ਼ਿਲ੍ਹੇ ਦੀ ਸ਼ਾਨ ਕਬੱਡੀ ਖਿਡਾਰੀ ਬੱਬੂ ਝਨੇੜੀ ਦਾ ਸਵਿਫਟ ਗੱਡੀ ਨਾਲ ਸਨਮਾਨਤ ਹੋਵੇਗਾ।ਕੁਰੜ ਛਾਪੇ ਵਾਲੇ ਕਬੱਡੀ ਵਿੱਚ ਵੱਖਰਾ ਕਰਨ ਜਾ ਰਹੇ ਹਨ  ਕਬੱਡੀ  ਖਿਡਾਰੀਆ ਦੇ ਪਿਤਾ ਐਕਟਿਵਾ ਨਾਲ ਸਨਮਾਨਿਆ ਜਾਣਾ ।ਸਾਡੇ ਲਈ ਸਤਿਕਾਰ ਯੋਗ  ਕਾਲਾ  ਧਨੌਲਾ , ਫ਼ਰਿਆਦ  ਸੰਕਰਪੁਰ, ਭੂਰੀ ਛੰਨਾ , ਇੰਦਰਜੀਤ ਕਲਸੀਆ, ਕਾਲਾ ਧੁਰਕੋਟ ਤੇ ਸੀਲੂ ਬਹੁ ਅਕਬਰਪੁਰ ਦੇ ਪਿਤਾ ਨੂੰ ਤੋਹਫੇ ਦੇ ਰੂਪ ਐਕਟਿਵਾ ਦਿੱਤੀਆਂ ਜਾਣੀਆ ਹਨ ,, ਇਹ ਕੱਪ ਵੱਖਰੀਆਂ ਪੈੜਾਂ ਛੱਡਕੇ ਜਾਵੇਂਗਾ।  ਅੰਤਰਰਾਸ਼ਟਰੀ ਕਬੱਡੀ ਕੱਪ ਦਾ  ਪਹਿਲਾਂ ਇਨਾਂਮ  1,50,000 ਦੂਜਾ 1,00,000 ਦਿੱਤਾ ਜਾਵੇਗਾ। ਬੈਸਟਾ ਨੂੰ ਟਰੈਕਟਰਾਂ ਦਿੱਤੇ ਜਾਣੇ ਹਨ । ਕਬੱਡੀ ਕੱਪ ਦੇ ਮੁੱਖ ਸਪੋਸਰ ਅਮਰਜੀਤ ਦਿਉਲ ਬੈਲਜੀਅਮ ਜਾਣਕਾਰੀ ਦਿੰਦੇ ਹੋਏ ਦੱਸਿਆ ਅਸੀਂ ਖੇਡ ਪ੍ਰੇਮੀਆਂ ਲਈ ਬੈਠਣ ਦਾ ਪ੍ਰਬੰਧ ਵੱਡੇ ਪੱਧਰ ਤੇ ਕਰ ਰਹੇ ਹਾਂ  ਕੋਈ ਦਰਸ਼ਕਾਂ ਨੂੰ ਮੁਸ਼ਕਲ ਨਾਹ ਆਵੇ ।ਇਹ ਕੱਪ  ਤਿੰਨ ਦਿਨਾਂ ਕਰਵਾਇਆ ਜਾਣਾ ਸੀ ਜਿਥੇ ਵੇਟ ਵਾਲੀ ਕਬੱਡੀ ਦੇ ਮੁਕਾਬਲੇ , ਨਿਰੋਲ ਪਿੰਡਵਾਰ ਉਪਨ ਜਾ ਇਕ ਬਾਹਰੋ  ਰੱਖਣਾ ਸੀ ਤੇ ਨਵੇ, ਉੱਭਰ ਰਹੇ ਖਿਡਾਰੀ ਨੂੰ ਮੌਕਾ ਦੇਣਾ ਸੀ  ਉਹਨਾਂ ਤਰੀਕਾਂ  ਵਿਚ ਬੱਚਿਆਂ ਦੇ ਪੇਪਰ ਹੋ ਰਹੇ ਹਨ । ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ , ਵੇਟ ਵਾਲੀ ਕਬੱਡੀ ਤੇ ਪਿੰਡਵਾਰ ਦਾ ਟੂਰਨਾਮੈਂਟ ਬਾਦ ਚ ਕਰਵਾਇਆ ਜਾਵੇਗਾ। ਉਹ ਖੇਡ ਮੇਲਾ ਵੀ ਦਰਸ਼ਕਾਂ ਦੀ ਖੇਚ ਦਾ ਕੇਂਦਰ ਹੋਵੇਗਾ। ਸਾਡੀ ਸੋਚ ਆ ਇਲਾਕੇ ਦੀ ਕਬੱਡੀ ਨੂੰ ਤਾਕੜਾ ਕਰੀਏ ਵੱਡੇ ਕੱਪਾਂ ਦੇ ਨਾਲ ਨਾਲ ਛੋਟੇ ਮੇਲੇ ਹੋਣ । ਵੇਟ ਵਾਲੀ ਕਬੱਡੀ ਤੇ ਉਪਨ ਇਕ ਬਾਹਰੋ ਵਾਲੇ ਖੇਡ ਮੇਲੇ ਦੀਆਂ  ਤਰੀਕਾਂ ਜਲਦੀ ਰੱਖੀ ਦਿੱਤੀ  ਜਾਣਗੀਆ ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी