Latest news
ਪੁਲਿਸ ਥਾਣਿਆ ਵਿੱਚ ਪਟਾਕੇ ਚਲਾਉਣ ਵਾਲੇ ਪੰਜਾਬੀ  ਦੀ ਭਾਲ गन कल्चर के खिलाफ अभियान जारी, जालंधर प्रशासन ने 538 शस्त्र लाइसेंस किए रद्द राजस्व विभाग से संबंधित लोगों की शिकायतों के निपटारे के लिए सोमवार को जन माल लोक अदालत भाजपा जिला उपाध्यक्ष दविंद्र कालिया आगामी दिनों तक कार्यकारी प्रधान नियुक्त भाजपा ने कैंट के बाद वेस्ट मे भी आप का किला गिराना शुरू किया ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’ डीएवी यूनिवर्सिटी ने कराया क्वांटम और साइबर सिक्योरिटी पर वेबिनार ਨਆਜ਼ਇਜ ਢੰਗ ਨਾਲ ਲੱਧੇਵਾਲੀ ਵਿਖੇ ਹੋ ਰਹੀ ਹੈ ਦੁਕਾਨਾਂ ਦੀ ਉਸਾਰੀ ਜਲੰਧਰ ਕਾਰਪੋਰੇਸ਼ਨਾਂ ਨੂੰ ਲੱੱਗ ਰਿਹਾ ਹੈ ਲੱਖਾਂ ਰੁ... ਯੂਥ ਕਲੱਬ ਲੱਧੇਵਾਲੀ ਜਲੰਧਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਰਮਨ ਅਰੋੜਾ ਜੀ ਨੇ ਕੀਤ... पेट्रोल पंप साइट के चक्कर में उजाड़ दी हरी-भरी ग्राउंड : शैली खन्ना

ਸਰਕਾਰ ਵੱਲੋਂ ਪੰਜਾਬ ਵਿੱਚ 813 ਗਨ ਦੇ ਲਾਇਸੈਂਸ ਨੂੰ ਕੀਤਾ ਗਿਆ ਰੱਦ

ਗਨ ਕਲਚਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਸਰਗਰਮ ਹੈ। ਇਸੇ ਤਹਿਤ ਪੰਜਾਬ ‘ਚ ਗਨ ਕਲਚਰ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਸਰਕਾਰ ਵੱਲੋਂ ਪੰਜਾਬ ਵਿੱਚ 813 ਗਨ ਦੇ ਲਾਇਸੈਂਸ ਨੂੰ ਰੱਦ ਕੀਤਾ ਗਿਆ ਹੈ। ਸੂਚਨਾ ਮੁਤਾਬਕ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਰੀਬ 2000 ਤੋਂ ਵੱਧ ਆਰਮਜ਼ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਿਹੜੇ 813 ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਹਨ, ਉਨ੍ਹਾਂ ਵਿਚ ਲੁਧਿਆਣਾ ਗ੍ਰਾਮੀਣ ਦੇ 87, ਸ਼ਹੀਦ ਭਗਤ ਸਿੰਘ ਨਗਰ ਕੇ 48, ਗੁਰਦਾਸਪੁਰ ਕੇ 10, ਫਰੀਦਕੋਟ ‘ਤੋਂ 84, ਪਠਾਨਕੋਟ ਦੇ 199, ਹੋਸ਼ੀਆਪੁਰ ‘ਤੋਂ 47, ਕਪੂਰਥਲਾ ‘ਤੋਂ 6, S1S ਦੇ 235, ਸੰਗਰੂਰ ‘ਤੋਂ 16, ਅੰਮ੍ਰਿਤਸਰ ਦੇ 27, ਜਾਲੰਧਰ ਧਰਮ ਦਫਤਰ ਦੇ 11 ਅਤੇ ਕਈ ਹੋਰ ਜ਼ਿਲ੍ਹੇ ਦੇ ਲੋਕਾਂ ਦੇ ਆਰਮਜ਼ ਲਾਇਸੰਸ ਰੱਦ ਕੀਤੇ ਗਏ ਹਨ। ਸਰਕਾਰ ਦੇ ਮੁਤਾਬਕ ਹੁਣ ਇੱਥੇ ਹਥਿਆਰ ਰੱਖਣ ਲਈ ਲੋਕਾਂ ਨੂੰ ਨਿਯਮ ਦੀ ਪਾਲਣਾ ਕਰਨਾ ਜ਼ਰੂਰੀ ਹੈ। ਹੁਣ ਪੰਜਾਬ ਵਿੱਚ ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ ਜਾਂ ਹੋਰ ਕਿਸੇ ਪ੍ਰੋਗਰਾਮਾਂ ਵਿੱਚ ਹਥਿਆਰਾਂ ਨੂੰ ਲਿਜਾਉਣ ਅਤੇ ਚਲਾਉਣ ਤੋਂ ਰੋਕਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਇਲਾਕਾਂ ਵਿੱਚ ਰੈਂਡਮ ਚੈਕਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ। ਹਿੰਸਾ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ। ਦੱਸ ਦੇਈਏ ਕਿ 13 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਰਾਜ ਵਿੱਚ ਹਥਿਆਰਾਂ ਦੇ ਨਿਯਮਾਂ ਸਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਅਨੁਸਾਰ ਬੰਦੂਕ ਦੇ ਲਾਇਸੈਂਸਾਂ ਦੀ ਸਮੀਖਿਆ ਕੀਤੀ ਗਈ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਅਤੇ ਜਨਤਕ ਥਾਵਾਂ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਈ ਗਈ। ਇਹ ਮੁਹਿੰਮ 15 ਦਿਨਾਂ ਤੱਕ ਚਲਾਈ ਗਈ ਸੀ। ਇਸ ਦੌਰਾਨ 137 69R ਦਰਜ ਕੀਤੇ ਗਏ ਸਨ।

 55 total views,  2 views today

Leave a Reply

Your email address will not be published. Required fields are marked *