ਖੁਸ਼ਬੂ ਪੰਜਾਬ ਦੀ

Latest news
डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY

ਅਮਰੀਕਾ ਵਿਚ ਸੈਮੀ ਟਰੱਕ ਨੂੰ ਲੱਗੀ ਅੱਗ ਉਪਰੰਤ ਧਮਾਕਾ, 2 ਮੌਤਾਂ, 3 ਜ਼ਖਮੀ, ਕਈ ਵਾਹਣ ਸੜੇ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਫਲੋਰਿਡਾ ਰਾਜ ਵਿਚ ਮਿਆਮੀ ਨੇੜੇ ਮੈਡਲੀ ਵਿਖੇ ਸੈਮੀ ਟਰੱਕ ਨੂੰ ਲੱਗੀ ਅੱਗ ਕਾਰਨ ਹੋਏ ਧਮਾਕੇ ਉਪਰੰਤ ਨੇੜੇ ਖੜੇ ਹੋਰ ਕਈ ਵਾਹਣਾਂ ਦੇ ਅੱਗ ਦੀ ਲਪੇਟ ਵਿਚ ਆਉਣ ਦੀ ਖ਼ਬਰ ਹੈ। ਪੁਲਿਸ ਅਨੁਸਾਰ ਇਸ ਘਟਨਾ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ। ਅੱਗ ਬੁਝਾਊ ਵਿਭਾਗ ਦੇ ਬੁਲਾਰੇ ਐਨਥਨੀ ਨੂਨੇਜ਼ ਨੇ ਕਿਹਾ ਹੈ ਕਿ ਜਦੋਂ ਅੱਗ ਬੁਝਾਊ ਅਮਲਾ ਮੌਕੇ ਉਪਰ ਪੁੱਜਾ ਤਾਂ ਕਾਰਾਂ ਸਮੇਤ ਕਈ ਵਾਹਣ ਅੱਗ ਦੀ ਲਪੇਟ ਵਿਚ ਆ ਚੁੱਕੇ ਸਨ। ਇਕ ਟੱਰਕ ਡੀਲਰ ਦੇ ਅਦਾਰੇ ਵਿਖੇ ਬੀਤੇ ਦਿਨ ਸਵੇਰੇ ਵੇਲੇ ਲੱਗੀ ਅੱਗ ‘ਤੇ ਬਾਅਦ ਦੁਪਹਿਰ ਤੱਕ ਕਾਬੂ ਪਾ ਲਿਆ ਗਿਆ। ਮਿਆਮੀ- ਡੇਡ ਪੁਲਿਸ ਵਿਭਾਗ ਅਨੁਸਾਰ ਦੋ ਵਿਅਕਤੀਆਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਅੱਗ ਨਾਲ ਸੜੇ ਦੋ ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਇਕ ਵਿਅਕਤੀ ਜੋ ਘੱਟ ਸੜਿਆ ਸੀ, ਦੀ ਮੌਕੇ ਉਪਰ ਹੀ ਮਰਹਮ ਪੱਟੀ ਕੀਤੀ ਗਈ। ਪੁਲਿਸ ਵਿਭਾਗ ਅਨੁਸਾਰ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Loading

Scroll to Top