ਖੁਸ਼ਬੂ ਪੰਜਾਬ ਦੀ

Latest news
ਜਲੰਧਰ ਦੀ ਸਿਆਸਤ ਵਿਚ ਵੱਡਾ ਭੁਚਾਲ : 'ਆਪ' ਵਿਧਾਇਕ ਨੇ ਦਿੱਤਾ ਅਸਤੀਫਾ, ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਡੀਏਵੀ ਯੂਨੀਵਰਸਿਟੀ ਨੇ ਤਣਾਅ ਪ੍ਰਬੰਧਨ 'ਤੇ ਕਰਵਾਈ ਪੈਨਲ ਚਰਚਾ ਡੀਏਵੀ ਯੂਨੀਵਰਸਿਟੀ ਅਤੇ ਸਸ਼ਤ੍ਰ ਸੀਮਾ ਬਲ ਨੇ ਏਸ ਏਸ ਬੀ ਕਰਮਚਾਰੀਆਂ ਦੇ ਬੱਚਿਆਂ ਦੀ ਸਿਖਿਆ ਵਾਸਤੇ ਕੀਤਾ ਸਮਝੌਤਾ ਪੰਜਾਬ ਦਾ ਬਜਟ ਬੇਅਸਰ, ਦਿਸ਼ਾਹੀਣ ਅਤੇ ਨਿਰਾਸ਼ਾਜਨਕ : ਸ਼ੇਰਗਿੱਲ ਪੰਜਾਬ ਸਰਕਾਰ ਆਪਣੀ ਰਾਸ਼ਨ ਵੰਡ ਸਕੀਮ ਮੁੜ ਸ਼ੁਰੂ ਕਰੇ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਡੀਏਵੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਸਾਲਾਨਾ ਐਥਲੈਟਿਕ ਮੀਟ ਕੱਚਾ ਮੁਲਾਜ਼ਮ ਸਾਂਝਾ ਮੋਰਚਾ ਪੰਜਾਬ ਨਾਲ ਲਿਖ਼ਤੀ ਪੈਨਲ ਮੀਟਿੰਗ ਕਰਨ ਤੋਂ ਭੱਜੀ ਪੰਜਾਬ ਸਰਕਾਰ डीएवी यूनिवर्सिटी ने मनाया नेशनल साइंस डे ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਇਜ਼ਰਾਈਲੀ ਮਾਹਿਰ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲਜ਼ (ਇੰਡੋ—ਇਜ਼ਰਾਈਲ ਪ੍ਰੌਜ਼ੈਕਟ) ਦਾ ਕੀਤਾ ਗਿਆ ਦੌਰਾ

ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਸ਼ਾਹਕੋਟ ਦੀਆਂ ਨਾਮਵਰ ਸਖਸ਼ੀਅਤਾਂ ਦਾ ਸਨਮਾਨ

ਜਲੰਧਰ, (ਪ੍ਰਿਤਪਾਲ ਸਿੰਘ ਸ਼ਾਹਕੋਟ): ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਸ਼ਾਹਕੋਟ ਇਲਾਕੇ ਦੀਆਂ ਖੇਡ ਜਗਤ, ਧਾਰਮਿਕ, ਸਿਆਸੀ, ਸਾਹਿਤਕ ਤੇ ਸਮਾਜੀ ਖੇਤਰ ਵਿਚ ਨਾਮਣਾ ਖੱਟਣ
ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਤੇ ਪ੍ਰਧਾਨ ਸਰਦੂਲ ਸਿੰਘ ਥਿਆੜਾ ਦੀ ਦੇਖ-ਰੇਖ ਹੇਠ ਕਰਤਾਰ ਪੈਲਸ ਸ਼ਾਹਕੋਟ ਵਿਖੇ ਹੋਏ
ਸਮਾਗਮ ਵਿਚ ਕੁਲਵਿੰਦਰ ਸਿੰਘ ਥਿਆੜਾ ਰਿਟਾ: ਐੱਸਐੱਸਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਸਭਾ ਵੱਲੋਂ ਮੌਜੂਦਾ ਸਮੇਂ ਵਿਚ ਕਾਰਜਸ਼ੀਲ ਵਿਅਕਤੀਆਂ ਤੋਂ ਇਲਾਵਾ ਆਪੋ-ਆਪਣੇ ਖੇਤਰ ਵਿਚ ਉਘੱੜਵੀਆਂ ਪੈੜਾਂ ਪਾ ਕੇ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਦਿੱਤਾ ਗਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਸਖਤ ਮਿਹਨਤ ਤੇ ਲਗਨ ਨਾਲ ਵਿਦੇਸ਼ਾਂ ਵਿਚ ਆਪਣੀ ਵਿਰਾਸਤ ਦੇ ਬਲਬੁਤੇ ‘ਤੇ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ ਬੁਲੰਦ ਕੀਤੀ ਹੈ। ਪੰਜਾਬੀ ਭਾਸ਼ਾ ਦੇ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਕਰਨ ‘ਤੇ ਜ਼ੋਰ ਦਿੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਮਾਂ ਬੋਲੀ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ ਦੀ ਜਾਣ-ਪਛਾਣ ਕਰਾ ਸਕੀਏ।

ਕੁਲਵਿੰਦਰ ਸਿੰਘ ਥਿਆੜਾ ਤੇ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੀ ਇਖਲਾਕੀ ਜ਼ਿੰਮੇਵਾਰੀ ਪਹਿਚਾਣਦੇ ਹੋਏ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ਾਲ ਭਾਸ਼ਾ ਹੈ ਤੇ ਇਹ ਸਿਰਫ ਇਕ ਖਿੱਤੇ ਦੀ ਭਾਸ਼ਾ ਨਹੀਂ, ਸਗੋਂ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿਚ ਬੋਲੀ ਜਾਣ ਵਾਲੀ ਭਾਸ਼ਾ ਹੈ। ਕਈ ਦੇਸ਼ਾਂ ‘ਚ ਤਾਂ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਸਥਾਨ ਪ੍ਰਾਪਤ ਹੈ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਕਰਮ ਚੰਦ, ਐਡਵੋਕੇਟ ਸੁਖਦੇਵ ਸਿੰਘ ਸੰਧੂ, ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ, ਪੂਰਨ ਸਿੰਘ ਚੱਠਾ ਨੇ ਵੀ ਸੰਬੋਧਨ ਕਰਦਿਆਂ ਜਗਤ ਪੰਜਾਬੀ ਸਭਾ ਵੱਲੋਂ ਵਿਸ਼ਵ ਭਰ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ।

ਸਮਾਗਮ ਦੇ ਪ੍ਰਬੰਧਕ ਅਜੈਬ ਸਿੰਘ ਚੱਠਾ ਨੇ ਆਪਣੀ ਪੁਸਤਕ ‘ਕਾਇਦਾ-ਏ-ਨੂਰ’ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਨੂੰ ਜੋੜਨ ਦਾ ਇਕ ਉਪਰਾਲਾ ਹੈ। ਦੋਵੇਂ ਪਾਸਿਆਂ ਦੇ ਲੋਕ, ਖ਼ਾਸ ਤੌਰ ’ਤੇ ਨੌਜਵਾਨ ਇਸ ਕਾਇਦੇ ਰਾਹੀਂ ਆਪਸ ’ਚ ਪੁਖ਼ਤਾ ਢੰਗ ਨਾਲ ਜੁੜ ਸਕਦੇ ਹਨ। ਇੰਗਲੈਂਡ, ਕੈਨੇਡਾ, ਅਮਰੀਕਾ ਤੇ ਹੋਰਨਾਂ ਦੇਸ਼ਾਂ ’ਚ ਵੱਸਦੇ ਪੰਜਾਬੀਆਂ ਦੇ ਬੱਚੇ ਅੰਗਰੇਜ਼ੀ ਰਾਹੀਂ ਵੀ ਬਾਕਾਇਦਾ ਪੰਜਾਬੀ ਭਾਸ਼ਾ ਨੂੰ ਸਿੱਖ ਸਕਣਗੇ। ਇਸ ਮੌਕੇ ਪਹਿਲਾਵਨ ਮਿਹਰਦੀਨ, ਜੋਗਿੰਦਰ ਸਿੰਘ ਪਹਿਲਵਾਨ, ਸਾਬਕਾ ਖਜ਼ਾਨਾ ਮੰਤਰੀ ਬਲਵੰਤ ਸਿੰਘ, ਸਾਬਕਾ ਰਾਜਪਾਲ ਦਰਬਾਰਾ ਸਿੰਘ, ਜਥੇ. ਅਜੀਤ ਸਿੰਘ ਕੋਹਾੜ, ਮਾ. ਫਤਿਹਜੀਤ, ਸਾਧੂ ਸਿੰਘ ਬਜਾਜ ਸਮੇਤ ਸੰਸਾਰ ਤੋਂ ਰੁਖਸਤ ਹੋ ਚੁੱਕੇ ਇਲਾਕੇ ਦੀਆਂ 18 ਨਾਮਵਰ ਸਖਸ਼ੀਅਤਾਂ ਨੂੰ ਯਾਦ ਕੀਤਾ ਗਿਆ। ਇਸ ਤੋਂ ਇਲਾਵਾ ਕਬੱਡੀ ਖਿਡਾਰੀ ਹਰਬੰਸ ਸਿੰਘ ਚੱਠਾ, ਭਾਜਪਾ ਦੇ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ, ਅਧਿਆਪਕ ਆਗੂ ਗੁਰਦੀਪ ਸਿੰਘ ਆਹਲੂਵਾਲੀਆ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਸੁਰਜੀਤ ਸਿੰਘ ਸ਼ੰਟੀ, ਨਛੱਤਰ
ਮਾਨ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇ. ਚਰਨ ਸਿੰਘ, ਦਵਿੰਦਰ ਸਿੰਘ ਆਹਲੂਵਾਲੀਆ, ਪ੍ਰੈੱਸ ਕਲੱਬ ਸ਼ਾਹਕੋਟ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਸੋਨੂੰ ਮਿੱਤਲ, ਗਿਆਨ ਸੈਦਪੁਰੀ, ਦਲਜੀਤ ਸਿੰਘ ਸਚਦੇਵਾ, ਸੁਰਿੰਦਰ ਸਿੰਘ ਪਦਮ, ਲਖਵੀਰ ਸਿੰਘ ਲੱਖੀ ਗਿੱਲ, ਬਲਵਿੰਦਰ ਸਿੰਘ ਚੱਠਾ ਯੂਐੱਸਏ, ‘ਆਪ’ ਟ੍ਰੇਡ ਵਿੰਗ ਦੇ ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਮਿਗਲਾਨੀ, ਬਲਵਿੰਦਰ ਸਿੰਘ ਕੋਚ, ਅਜੀਤ ਸਿੰਘ ਝੀਤਾ, ਪਰਮਜੀਤ ਰਤਨਪਾਲ, ਕੁਲਵਿੰਦਰ ਭਾਊ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਵਾਈਸ ਪ੍ਰਧਾਨ ਪਰਮਜੀਤ ਕੌਰ ਬਜਾਜ, ਜਿੰਦਰ ਮਾਨ ਈਸੇਵਾਲ, ਕੁਲਵਿੰਦਰ ਸਿੰਘ ਭਾਊ ਸਮੇਤ 37 ਸਖਸ਼ੀਅਤਾਂ ਨੂੰ ਜਗਤ ਪੰਜਾਬੀ ਭਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਕ ਦੀ ਭੂਮਿਕਾ ਬਲਵੀਰ ਕੌਰ ਰਾਏਕੋਟੀ ਨੇ ਬਾਖੂਬੀ ਨਿਭਾਈ। ਇਸ ਮੌਕੇ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਦੇ
ਪ੍ਰਧਾਨ ਬਲਦੇਵ ਸਿੰਘ ਚੱਠਾ, ਸੀਐੱਚਟੀ ਰਾਕੇਸ਼ ਖਹਿਰਾ, ਬਲਜਿੰਦਰ ਸਿੰਘ ਖਿੰਡਾ, ਸੁਖਪਾਲ ਸਿੰਘ ਦੇਵਗੁਣ, ‘ਆਪ’ ਆਗੂ ਕੁਲਦੀਪ ਸਿੰਘ ਦੀਦ, ਮਨੋਜ ਅਰੋੜਾ, ਬਲਾਕ ਪ੍ਰਧਾਨ ਬਲਵੀਰ ਸਿੰਘ, ਪਰਮਵੀਰ ਪੰਮਾ, ਪ੍ਰੋ. ਕਰਤਾਰ ਸਿੰਘ ਸਚਦੇਵਾ, ਸੁਖਬੀਰ ਸਿੰਘ, ਰਮੇਸ਼ ਹੰਸ, ਸੁੱਚਾ ਗਿੱਲ ਆਦਿ ਹਾਜ਼ਰ ਸਨ।

Loading

Scroll to Top