ਮੈਚ ਦੌਰਾਨ ਸੱਟ ਲੱਗਣ ਕਾਰਨ ਕਬੱਡੀ ਖਿਡਾਰੀ ਦੀ ਮੌਤ
ਜਲੰਧਰ- ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਦੀ ਕਬੱਡੀ ਟੂਰਨਾਮੈਂਟ ਦੌਰਾਨ ਮੌਤ ਹੋ ਗਈ। ਮੈਚ ‘ਚ ਰੇਡ ਕਰਦੇ ਸਮੇਂ ਡਿੱਗਣ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ ਸੀ। ਹਾਦਸੇ ਤੋਂ ਤੁਰੰਤ ਬਾਅਦ ਅਮਰਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘਾਸ ਦਾ ਰਹਿਣ ਵਾਲਾ ਅਮਰਪ੍ਰੀਤ ਜਲੰਧਰ ਦੇ ਜੱਕੋਪੁਰ ਕਲਾਂ ਵਿਖੇ ਟੂਰਨਾਮੈਂਟ ਖੇਡਣ ਗਿਆ ਸੀ।
ਅਮਰਪ੍ਰੀਤ ਦੀ ਲਾਸ਼ ਸ਼ੁੱਕਰਵਾਰ ਦੁਪਹਿਰ ਜਲੰਧਰ ਤੋਂ ਉਸ ਦੇ ਜੱਦੀ ਪਿੰਡ ਘਾਸ ਲਿਆਂਦੀ ਗਈ। ਜਿਉਂ ਹੀ ਲਾਸ਼ ਘਰ ਪੁੱਜੀ ਤਾਂ ਉੱਥੇ ਹਾਹਾਕਾਰ ਮੱਚ ਗਈ। ਅਮਰਪ੍ਰੀਤ ਸਿੰਘ ਦਾ ਇਕ ਸਾਲ ਪਹਿਲਾਂ ਵਿਆਹੀ ਹੋਇਆ ਸੀ। ਪਤੀ ਦੀ ਲਾਸ਼ ਦੇਖ ਕੇ ਪਤਨੀ ਪ੍ਰਭਜੋਤ ਕੌਰ ਧਾਹਾਂ ਮਾਰ ਕੇ ਰੋਣ ਲੱਗ ਗਈ।
45 total views, 2 views today